ਬਿਲਾਸਪੁਰ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਨ 2018 'ਚ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ 'ਚ ਕਰਵਾਏ ਗਏ ਸਮਾਗਮ ਦੌਰਾਨ ਛੱਤਿਸਗੜ੍ਹ ਦੇ ਸੀਨੀਅਰ ਸਮਾਜ ਸੇਵੀ ਦਾਮੋਦਰ ਗਣੇਸ਼ ਬਾਪਟ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਚਾਂਪਾ ਸ਼ਹਿਰ ਤੋਂ 8 ਕਿਲੋਮੀਟਰ ਦੂਰ ਗ੍ਰਾਮ ਸੋਠੀ 'ਚ ਭਾਰਤੀ ਕੁਸ਼ਟ ਨਿਵਾਰਕ ਸੰਘ ਵੱਲੋਂ ਸਰਗਰਮ ਆਸ਼ਰਮ 'ਚ ਕੁਸ਼ਟ ਰੋਗੀਆਂ ਦੀ ਸੇਵਾ 'ਚ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਸੀ।

ਸ਼ਨਿਚਰਵਾਰ ਰਾਤ ਸਵਾ ਤਿੰਨ ਘੰਟੇ IRCTC ਦੀ ਵੈੱਬਸਾਈਟ ਰਹੇਗੀ ਬੰਦ, ਪੁੱਛਗਿੱਛ ਸੇਵਾ ਵੀ ਨਹੀਂ ਕਰੇਗੀ ਕੰਮ


ਇਸ ਕੁਸ਼ਟ ਆਸ਼ਰਮ ਦੀ ਸਥਾਪਨਾ ਸੰਨ 1962 'ਚ ਕੁਸ਼ਟ ਪੀੜਤ ਸਦਾਸ਼ਿਵਰਾਵ ਗੋਵਿੰਦਰਾਵ ਕਾਤਰੇ ਵੱਲੋਂ ਕੀਤੀ ਗਈ ਸੀ, ਜਿਥੇ ਵਨਵਾਸੀ ਕਲਿਆਣ ਦੇ ਕਾਰਜਕਰਤਾ ਸ਼੍ਰੀ ਬਾਪਟ ਸਨ 1972 'ਚ ਪਹੁੰਚੇ ਸਨ ਤੇ ਕੁਸ਼ਟ ਪੀੜਤਾਂ ਦੇ ਇਲਾਜ ਤੇ ਉਨ੍ਹਾਂ ਦੇ ਸਮਾਜਿਕ-ਆਰਥਿਕ ਵਿਕਾਸ ਲਈ ਯਤਨ ਸ਼ੁਰੂ ਕੀਤੇ ਸਨ। ਕੁਸ਼ਟ ਰੋਗ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਕੁਸ਼ਟ ਰੋਗੀਆਂ ਦੀ ਸੇਵਾ ਤੇ ਆਰਥਿਕ ਪ੍ਰਬੰਧਾ ਕਰਨ ਦਾ ਕਾਰਜ ਮੁਖ ਤੌਰ 'ਤੇ ਦਾਮੋਦਰ ਨੇ ਕੀਤਾ ਹੈ।

ਬਾਪਟ ਮੂਲ ਵਾਸੀ : ਗ੍ਰਾਮ ਪਥਰੋਟ, ਜ਼ਿਲ੍ਹਾ ਅਮਰਾਵਤੀ (ਮਹਾਰਾਸ਼ਟਰ) ਦੇ ਹਨ। ਨਾਗਪੁਰ ਤੋਂ ਬੀਏ ਤੇ ਬੀਕਾਮ ਦੀ ਪੜ੍ਹਾਈ ਪੂਰੀ ਕੀਤੀ ਸੀ। ਬਚਪਨ ਤੋਂ ਹੀ ਉਨ੍ਹਾਂ ਦੇ ਮਨ 'ਚ ਸੇਵਾ-ਭਾਵਨਾ ਭਰੀ ਹੋਈ ਸੀ। ਇਹੀ ਕਾਰਨ ਸੀ ਕਿ ਉਹ ਕਰੀਬ 9 ਸਾਲਾਂ ਦੀ ਉਮਰ 'ਚ ਹੀ ਰਾਸ਼ਟਰੀ ਸਵੈ ਸੇਵਕ ਸੰਘ ਦੇ ਕਾਰਜਕਰਤਾ ਰਹੇ ਸਨ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਾਪਟ ਨੇ ਕਈ ਅਦਾਰਿਆਂ 'ਚ ਨੌਕਰੀ ਕੀਤੀ ਪਰ ਉਨ੍ਹਾਂ ਦਾ ਮਨ ਬਾਰ-ਬਾਰ ਸਮਾਜ ਸੇਵਾ ਵੱਲ ਹੀ ਜਾਂਦਾ ਸੀ।

Posted By: Jaskamal