v> ਪਟਨਾ, ਜੇਐੱਨਐੱਨ : ਬਿਹਾਰ ’ਚ ਪੂਰਨ ਲਾਕਡਾਊਨ ਲਗਾਉਣ ਦਾ ਐਲਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ’ਚ 15 ਮਈ ਤਕ ਪੂਰਨ ਲਾਕਡਾਊਨ ਲਾਗੂ ਰਹੇਗਾ। ਇਸ ਬਾਰੇ ’ਚ ਵਿਸਥਾਰ ਨਾਲ ਗਾਈਡਲਾਈਨਜ਼ ਅੱਜ ਆਫਤ ਪ੍ਰਬੰਧਨ ਗਰੁੱਪ ਦੀ ਬੈਠਕ ਤੋਂ ਬਾਅਦ ਜਾਰੀ ਦਿੱਤੀਆਂ ਜਾਣਗੀਆਂ। ਸੂਬੇ ’ਚ ਪੂਰਨ ਲਾਕਡਾਊਨ ਲਗਾਉਣ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ (ਯਾਨੀ) ਆਈਐੱਮਏ ਦੇ ਡਾਕਟਰ, ਪਟਨਾ ਏਮਸ ਦੇ ਡਾਕਟਰ, ਕੈਟ ਨਾਲ ਜੁੜੇ ਕਾਰੋਬਾਰੀਆਂ ਦੇ ਇਲਾਵਾ ਇੰਜੀਨੀਅਰਾਂ ਦਾ ਸੰਗਠਨ ਵੀ ਲਗਾਤਾਰ ਮੰਗ ਕਰ ਰਿਹਾ ਸੀ। ਪਟਨਾ ਹਾਈ ਕੋਰਟ ਨੇ ਵੀ ਸੋਮਵਾਰ ਨੂੰ ਇਸ ਮਸਲੇ ’ਤੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਸੀ।

Posted By: Sarabjeet Kaur