ਪਟਨਾ, ਜੇਐੱਨਐੱਨ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Union Finance Minister Nirmla ) ਨੇ ਅੱਜ 22 ਅਕਤੂਬਰ ਵੀਰਵਾਰ ਨੂੰ ਪਟਨਾ 'ਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਚਾਰ ਤਰ੍ਹਾਂ ਦੇ ਵੈਕਸੀਨ ਬਣਾਏ ਗਏ ਹਨ। ਇਕ ਬਾਰ ਜਦੋਂ ਇਨ੍ਹਾਂ ਵੈਕਸੀਨਾਂ ਦਾ ਵੱਡੇ ਪੈਮਾਨੇ 'ਤੇ ਉਤਪਾਦਨ ਸ਼ੁਰੂ ਹੋ ਜਾਵੇਗਾ ਉਦੋਂ ਬਿਹਾਰ 'ਚ ਇਹ ਸਾਰੇ ਲੋਕਾਂ ਨੂੰ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਐਲਾਨ ਬਿਹਾਰ ਵਿਧਾਨ ਸਭਾ ਚੋਣਾ ਤੋਂ ਪਹਿਲਾ ਪਟਨਾ 'ਚ ਬੀਜੇਪੀ ਦਾ ਸੰਕਲਪ ਪੱਤਰ ਜਾਰੀ ਕਰਨ ਤੋਂ ਪਹਿਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਕਿ ਚੋਣਾਂ 'ਚ ਮੈਨੂੰ ਸੰਕਲਪ ਪੱਤਰ ਜਾਰੀ ਕਰਨ ਦਾ ਮੌਕਾ ਮਿਲਿਆ।


ਚੱਲ ਰਿਹਾ ਹੈ ਵੈਕਸੀਨ ਦਾ ਟਰਾਇਲ

ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ 'ਚ ਕੋਵਿਡ-19 ਦੇ ਚਾਰ ਤਰ੍ਹਾਂ ਦੇ ਵੈਕਸੀਨ ਬਣਾਏ ਗਏ ਹਨ। ਉਨ੍ਹਾਂ ਦਾ ਵੱਖ-ਵੱਖ ਤਰੀਕਿਆਂ ਦਾ ਟਰਾਇਲ ਚੱਲ ਰਿਹਾ ਹੈ। ਵੈਕਸੀਨ ਦਾ ਪਹਿਲਾ ਕਲੀਨਿਕਲ (Clinical) ਫਿਰ ਜਾਨਵਰਾਂ 'ਤੇ ਟਰਾਇਲ ਕੀਤਾ ਜਾਵੇਗਾ। ਇਸ ਤੋਂ ਬਾਅਦ ਫਿਰ ਤੋਂ Clinical ਟਰਾਇਲ ਤੋਂ ਬਾਅਦ ਹੀ ਮਨੁੱਖਾਂ 'ਤੇ ਇਸ ਦਾ ਪ੍ਰਯੋਗ ਕੀਤਾ ਜਾਵੇਗਾ ਤੇ ਪ੍ਰਭਾਵ ਦਾ ਅਧਿਐਨ ਤੇ ਆਕਲਨ ਕੀਤਾ ਜਾਵੇਗਾ। ਇਸ ਤੋਂ ਬਾਅਦ ਦੇਸ਼ 'ਚ ਵੈਕਸੀਨ ਦਾ ਵੱਡੇ ਪੱਧਰ 'ਤੇ ਉਤਪਾਦਨ ਸ਼ੁਰੂ ਕੀਤਾ ਜਾਵੇਗਾ।

Posted By: Rajnish Kaur