ਜੇਐੱਨਐੱਨ, ਨਵੀਂ ਦਿੱਲੀ : ਬਿਹਾਰ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਕੁਝ ਹੀ ਦੇਰ 'ਚ ਪ੍ਰੈੱਸ ਕਾਨਫਰੰਸ ਕਰੇਗਾ। ਇਸ 'ਚ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋ ਸਕਦਾ ਹੈ। ਨਾਲ ਹੀ ਦੇਸ਼ ਦੇ ਕਰੀਬ 64 ਵਿਧਾਨ ਸਭਾ ਸੀਟਾਂ 'ਤੇ ਉਪਚੋਣਾਂ ਦਾ ਵੀ ਐਲਾਨ ਹੋ ਸਕਦਾ ਹੈ। 243 ਮੈਂਬਰੀ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 29 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਕੋਰੋਨਾ ਦੇ ਚੱਲਦਿਆਂ ਬਿਹਾਰ ਚੋਣਾਂ ਟਾਲਣ ਨੂੰ ਲੈ ਕੇ ਲਗਾਈ ਪਟੀਸ਼ਨ ਖਾਰਜ ਕਰ ਦਿੱਤੀ ਹੈ। ਕੋਰਟ ਨੇ ਕਿਹਾ ਕਿ ਕੋਰੋਨਾ ਦੇ ਚੱਲ਼ਦਿਆਂ ਇਕ ਸੂਬੇ ਦੇ ਚੋਣਾਂ ਨੂੰ ਨਹੀਂ ਟਾਲਿਆ ਜਾ ਸਕਦਾ। ਕੋਰਟ ਚੋਣ ਕਮਿਸ਼ਨ ਨੂੰ ਨਿਰਦੇਸ਼ ਨਹੀਂ ਦੇ ਸਕਦਾ। ਪਿਛਲੀ ਵਾਰ ਬਿਹਾਰ 'ਚ 5 ਪੜਾਵਾਂ 'ਚ ਚੋਣਾਂ ਹੋਈਆਂ ਸਨ। ਕੋਰੋਨਾ ਦੇ ਚੱਲਦਿਆਂ ਇਸ ਵਾਰ 2 ਤੋਂ 3 ਪੜਾਅ 'ਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।

ਬਿਹਾਰ ਚੋਣਾਂ ਦਾ ਪੂਰਾ ਸ਼ੈਡਿਊਲ

ਚੋਣਾਂ ਤਿੰਨ ਪੜਾਵਾਂ 'ਚ ਹੋਣਗੀਆਂ। ਪਹਿਲੇ ਪੜਾਅ 'ਚ 16 ਜ਼ਿਲ੍ਹਿਆਂ ਤੇ 71 ਸੀਟਾਂ 'ਤੇ ਚੋਣਾਂ। ਦੂਜੇ ਪੜਾਅ 'ਚ 17 ਜ਼ਿਲ੍ਹਿਆਂ 'ਚ ਚੋਣਾਂ ਹੋਣਗੀਆਂ। ਦੂਜੇ ਪੜਾਅ 'ਚ 94 ਸੀਟਾਂ 'ਤੇ ਚੋਣਾਂ ਹੋਣਗੀਆਂ। ਤੀਜੇ ਪੜਾਅ 'ਚ 15 ਜ਼ਿਲ੍ਹਿਆਂ 78 ਸੀਟਾਂ 'ਤੇ ਚੋਣਾਂ ਹੋਣਗੀਆਂ। ਪਹਿਲੇ ਪੜਾਅ ਦਾ ਨੋਟੀਫਿਕੇਸ਼ਨ 1 ਅਕਤੂਬਰ ਨੂੰ ਜਾਰੀ ਹੋਵੇਗਾ। ਨਾਮਜਦਗੀ ਦੀ ਆਖਰੀ ਤਾਰੀਕ 8 ਅਕਤੂਬਰ ਹੈ। 28 ਅਕਤੂਬਰ ਨੂੰ ਹੋਵੇਗਾ ਪਹਿਲੇ ਪੜਾਅ ਦੀ ਵੋਟਿੰਗ। 3 ਨਵੰਬਰ ਨੂੰ ਦੂਜੇ ਪੜਾਅ ਤੇ 7 ਨਵੰਬਰ ਨੂੰ ਤੀਜੇ ਪੜਾਅ ਦੀ ਵੋਟਿੰਗ ਹੋਵੋਗੀ। ਇਸ ਨਾਲ ਹੀ 10 ਨਵੰਬਰ ਨੂੰ ਚੋਣ ਨਤੀਜੇ ਆਉਣਗੇ।

ਇਸ ਵਾਰ ਵਰਚੁਅਲ ਚੋਣ ਪ੍ਰਚਾਰ ਹੋਵੇਗਾ: ਚੋਣ ਕਮਿਸ਼ਨ

ਚੋਣ ਕਮਿਸ਼ਨ ਨੇ ਦੱਸਿਆ ਕਿ ਨਾਮਜ਼ਦਗੀ ਦੌਰਾਨ ਉਮੀਦਵਾਰ ਨਾਲ ਦੋ ਤੋਂ ਜ਼ਿਆਦਾ ਵਾਹਨ ਨਹੀਂ ਜਾ ਸਕਦੇ ਹਨ। ਇਸ ਵਾਰ ਵਰਚੁਅਲ ਚੋਣ ਪ੍ਰਚਾਰ ਹੋਵੇਗਾ। ਵੱਡੀ-ਵੱਡੀ ਜਨਸਭਾਵਾਂ ਨਹੀਂ ਕੀਤੀਆਂ ਜਾ ਸਕਣਗੀਆਂ।

ਕੋਰੋਨਾ ਮਰੀਜ਼ ਵੋਟਿੰਗ ਦੇ ਆਖਰੀ ਘੰਟੇ 'ਚ ਵੋਟ ਪਾ ਸਕਣਗੇ : ਮੁੱਖ ਚੋਣ ਕਮਿਸ਼ਨ

ਇਕ ਬੂਥ 'ਤੇ ਸਿਰਫ਼ 1,000 ਵੋਟਰ ਹੀ ਵੋਟ ਕਰ ਸਕਣਗੇ। ਕੋਰੋਨਾ ਮਰੀਜ਼ ਵੋਟਿੰਗ ਦੇ ਆਖਰੀ ਘੰਟੇ 'ਚ ਵੋਟ ਪਾ ਸਕਣਗੇ।

ਸਵੇਰੇ 7 ਵਜੇ ਤੋਂ ਸ਼ਾਮ ਦੇ 6 ਵਜੇ ਤਕ ਹੋਵੇਗੀ ਵੋਟਿੰਗ : ਚੋਣ ਕਮਿਸ਼ਨ

ਬਿਹਾਰ ਵਿਧਾਨ ਸਭਾ ਚੋਣਾਂ 'ਚ ਕੁੱਲ 7 ਕਰੋੜ ਤੋਂ ਜ਼ਿਆਦਾ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਬਿਹਾਰ ਵਿਧਾਨ ਸਭਾ ਚੋਣਾਂ ਲਈ ਨਾਮਜਦਗੀ Online ਤੇ Offline ਭਰੇ ਜਾ ਸਕਦੇ ਹਨ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗੀ ਵੋਟਿੰਗ। ਵੋਟਿੰਗ ਦਾ ਸਮਾਂ ਇਕ ਘੰਟਾ ਵੱਧਾ ਦਿੱਤਾ ਗਿਆ ਹੈ।

ਉਮੀਦਵਾਰਾਂ ਬਾਰੇ 'ਚ ਜਾਣਕਾਰੀ ਵੈੱਬਸਾਈਟ 'ਤੇ ਦੇਣੀ ਹੋਵੇਗੀ : ਚੋਣ ਕਮਿਸ਼ਨ

ਸਾਰੇ ਵੋਟਿੰਗ ਕੇਂਦਰ ਗ੍ਰਾਊਂਡ ਫਲੋਰ 'ਤੇ ਹੀ ਹੋਣਗੇ। ਉਮੀਦਵਾਰਾਂ ਬਾਰੇ 'ਚ ਜਾਣਕਾਰੀ ਵੈੱਬਸਾਈਟ 'ਤੇ ਦੇਣੀ ਹੋਵੇਗੀ। ਉਮੀਦਵਾਰਾਂ 'ਤੇ ਕੇਸ ਦੀ ਜਾਣਕਾਰੀ ਜਨਤਕ ਕੀਤੀ ਜਾਵੇਗੀ।

Posted By: Amita Verma