v> ਨਵੀਂ ਦਿੱਲੀ : ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ (ਓਸੀਆਈ) ਨੂੰ ਹੁਣ ਨਵੇਂ ਪਾਸਪੋਰਟ ਤੋਂ ਬਾਅਦ ਨਵਾਂ ਓਸੀਆਈ ਕਾਰਡ ਬਣਵਾਉਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਨੂੰ ਸਿਰਫ਼ ਓਸੀਆਈ ਪੋਰਟਲ ’ਤੇ ਤਿੰਨ ਮਹੀਨਿਆਂ ਅੰਦਰ ਨਵੇਂ ਪਾਸਪੋਰਟ ਨਾਲ ਆਪਣੀ ਦੀ ਤਸਵੀਰ ਅਪਲੋਡ ਕਰਨੀ ਪਵੇਗੀ। ਨਵੀਂ ਸਹੂਲਤ ਦਾ ਲਾਭ ਸਿਰਫ਼ ਓਸੀਆਈ ਨੂੰ ਹੀ ਨਹੀਂ ਬਲਕਿ ਵਿਦੇਸ਼ੀ ਮੂਲ ਦੀ ਉਨ੍ਹਾਂ ਦੀ ਪਤਨੀ ਜਾਂ ਪਤੀ ਨੂੰ ਵੀ ਮਿਲੇਗਾ। ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਤਕ ਓਸੀਆਈ ਕਾਰਡਧਾਰਕਾਂ ਨੂੰ 20 ਸਾਲ ਦੀ ਉਮਰ ਤਕ ਤੇ ਉਸ ਤੋਂ ਬਾਅਦ ਹਰ ਵਾਰ ਨਵਾਂ ਪਾਸਪੋਰਟ ਜਾਰੀ ਹੋਣ ਦੀ ਸੂਰਤ ਵਿਚ ਨਵਾਂ ਓਸੀਆਈ ਕਾਰਡ ਬਣਵਾਉਣਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਕਰਨਾ ਪਵੇਗਾ।

Posted By: Seema Anand