ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਦਿੱਲੀ ਦੀਆਂ ਸੱਤਾਂ ਸੀਟਾਂ 'ਤੇ ਮਤਦਾਨ 'ਚ 24 ਘੰਟਿਆਂ ਤੋਂ ਵੀ ਥੋੜ੍ਹਾਂ ਸਮਾਂ ਰਹਿ ਗਿਆ ਹੈ। ਇਸ ਵਿਚਾਲੇ ਹੀ ਵੀਰਵਾਰ ਨੂੰ ਸਾਹਮਣੇ ਆਏ ਪਰਚੇ ਵੰਡਣ ਸਬੰਧੀ ਵਿਵਾਦ ਤੋਂ ਬਾਅਦ ਦਿੱਲੀ 'ਚ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਰਾਜਨੀਤੀ ਗਰਮਾ ਗਈ ਹੈ। ਤਾਜ਼ਾ ਘਟਨਾਕ੍ਰਮ 'ਚ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਵੱਲੋਂ ਸੀਐੱਮ ਅਰਵਿੰਦ ਕੇਜਰੀਵਾਲ ਤੇ ਆਤਿਸ਼ੀ ਨੂੰ ਮਾਣਹਾਨੀ ਨੋਟਿਸ ਭੇਜਣ ਤੋਂ ਨਾਰਾਜ਼ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਆਪਾ ਗੁਆਉਂਦੇ ਹੋਏ ਅਪਮਾਨਜਨਕ ਟਵੀਟ ਕੀਤਾ ਹੈ-@GautamGambhir ਚੋਰੀ ਅਤੇ ਸੀਨਾਜ਼ੋਰੀ? ਇਸ ਘਟੀਆ ਹਰਕਤ ਲਈ ਤੁਹਾਨੂੰ ਮਾਫ਼ੀ ਮੰਗਣੀ ਚਾਹੀਦੀ ਸੀ ਤੇ ਤੁਸੀਂ defamation ਦੀ ਧਮਕੀ ਦੇ ਰਹੇ ਹੋ? ਉਲਟਾ ਚੋਰ ਕੋਤਵਾਲ ਨੂੰ ਡਾਂਟੇ। defamation ਅਸੀਂ ਕਰਾਂਗੇ-ਤੇਰੀ ਹਿੰਮਤ ਕਿੱਦਾਂ ਹੋਈ ਇਹ ਪਰਚਾ ਵੰਡਣ ਦੀ, ਅਤੇ ਬੇਸ਼ਰਮੀ ਨਾਲ ਉਸ ਦਾ ਝੂਠਾ ਇਲਜ਼ਾਮ ਸੀਐੱਮ 'ਤੇ ਲਗਾਉਣ ਦੀ?'


ਇੰਨਾ ਹੀ ਨਹੀਂ ਮਨੀਸ਼ ਸਿਸੋਦੀਆ ਨੇ ਸਮਾਚਾਰ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ (ਭਾਜਪਾ) ਸਾਡੀ ਮਾਣਹਾਨੀ ਕੀਤੀ ਹੈ ਅਤੇ ਸਾਡੇ 'ਤੇ ਹੀ ਮਾਣਹਾਨੀ ਦਾ ਕੇਸ ਕਰਨ ਦੀ ਗੱਲ ਕਰ ਰਹੇ ਹਨ। ਅਸੀਂ ਅੱਜ ਹੀ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਨੋਟਿਸ ਦਿਆਂਗੇ ਉੱਥੇ ਹੀ ਮਨੀਸ਼ ਸਿਸੋਦੀਆ ਦੇ ਟਵੀਟ ਦੇ ਜਵਾਬ 'ਚ ਦਿੱਲੀ ਭਾਜਪਾ ਨੇ ਵੀ ਟਵੀਟ 'ਤੇ ਉਸੇ ਭਾਸ਼ਾ 'ਚ ਬੇਹੱਦ ਤਲਖ਼ ਜਵਾਬ ਦਿੱਤਾ ਹੈ।


ਦੱਸਣਾ ਬਣਦਾ ਹੈ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਆਤਿਸ਼ੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਾਲੇ ਪਰਚੇ ਵੰਡਣ ਦੇ ਆਤਿਸ਼ੀ ਦੇ ਦੋਸ਼ 'ਤੇ ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮਾਣਹਾਨੀ ਨੋਟਿਸ ਭੇਜਣ ਤੋਂ ਬਾਅਦ ਸਿਸੋਦੀਆ ਭੜਕ ਗਏ ਅਤੇ ਗੰਭੀਰ ਖ਼ਿਲਾਫ਼ ਟਵਿੱਟਰ 'ਤੇ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਜਵਾਬ 'ਚ ਭਾਜਪਾ ਨੇ ਵੀ ਸਿਸੋਦੀਆ ਨੂੰ ਉਨ੍ਹਾਂ ਦੀ ਹੀ ਭਾਸ਼ਾ 'ਚ ਜਵਾਬ ਦਿੱਤਾ।

Posted By: Akash Deep