Ayodhya : ਅਯੁੱਧਿਆ, ਜੇਐੱਨਐੱਨ : ਰਾਮ ਨਗਰੀ ਅਯੁੱਧਿਆ 'ਚ ਅੱਜ ਦਾ ਦਿਨ ਸੁਨਹਿਰੀ ਅੱਖਰਾਂ 'ਚ ਅੰਕਿਤ ਹੋ ਜਾਵੇਗਾ। ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਕਾਰਨ ਇੱਥੇ ਸ਼੍ਰੀਰਾਮ ਦੇ ਸ਼ਾਨਦਾਰ ਮੰਦਰ ਦੇ ਭੂਮੀ ਪੂਜਨ 'ਚ ਸੀਮਤ ਗਿਣਤੀ 'ਚ ਵੀ ਖ਼ਾਸ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਵੱਡੇ ਤੋਹਫ਼ੇ ਵੀ ਮਿਲਣਗੇ। ਇਸ ਦੇ ਨਾਲ ਹੀ ਅਯੁੱਧਿਆ 'ਚ ਰਾਮਲਲਾ ਦੇ ਪ੍ਰਸਾਦ ਵੰਡ ਦੀ ਵੀ ਸ਼ਾਨਦਾਰ ਵਿਵਸਥਾ ਕੀਤੀ ਗਈ ਹੈ। ਸਾਰੇ ਮਹਿਮਾਨਾਂ ਨੂੰ ਪ੍ਰਸਾਦ 'ਚ ਸਟੀਲ ਦਾ ਡੱਬਾ ਦਿੱਤਾ ਜਾਵੇਗਾ, ਇਸ ਵਿਚ ਰਘੁਪਤੀ ਲੱਡੂ ਰੱਖੇ ਜਾਣਗੇ। ਇੱਥੇ ਲੋਕਾਂ ਨੂੰ 25,000 ਤੋਂ ਵੀ ਜ਼ਿਆਦਾ ਰਘੁਪਤੀ ਲੱਡੂ ਵੰਡੇ ਜਾਣਗੇ।

ਅਸ਼ੋਕ ਸਿੰਹਲ ਫਾਊਂਡੇਸ਼ਨ ਅੱਜ ਅਯੁੱਧਿਆ 'ਚ ਸ਼੍ਰੀਰਾਮ ਜਨਮ ਭੂਮੀ ਮੰਦਰ ਦੇ ਭੂਮੀ ਪੂਜਨ ਤੇ ਨੀਂਹ ਪੂਜਨ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਚਾਂਦੀ ਦਾ ਸਿੱਕਾ ਦੇਣਗੇ। ਇਹ ਵੀ ਖ਼ਾਸ ਚਾਂਦੀ ਦਾ ਸਿੱਕਾ ਹੈ ਜਿਸ ਵਿਚ ਰਾਮ ਦਰਬਾਰ ਤੇ ਤੀਰਥ ਖੇਤਰ ਦਾ ਪ੍ਰਤੀਕ ਚਿੰਨ੍ਹ ਅੰਕਿਤ ਹੈ। ਭੂਮੀ ਪੂਜਨ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਜਿਹੜਾ ਚਾਂਦੀ ਦਾ ਸਿੱਕਾ ਦਿੱਤਾ ਜਾਵੇਗਾ, ਉਸ ਦੇ ਇਕ ਪਾਸੇ ਰਾਮ ਦਰਬਾਰ ਦਾ ਅਕਸ ਹੈ ਜਿਸ ਵਿਚ ਭਗਵਾਨ ਰਾਮ, ਸੀਤਾ, ਲਕਸ਼ਮਣ ਤੇ ਹਨੂਮਾਨ ਹਨ ਤੇ ਦੂਸਰੇ ਪਾਸੇ ਟਰੱਸਟ ਦਾ ਪ੍ਰਤੀਕ ਚਿੰਨ੍ਹ ਹੈ। ਟਰੱਸਟ ਦੇ ਸਕੱਤਰ ਚੰਪਤਰਾਏ ਨੇ ਦੱਸਿਆ ਕਿ ਕੁੱਲ 175 ਵਿਸ਼ੇਸ਼ ਲੋਕਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਚਾਂਦੀ ਦਾ ਸਿੱਕਾ ਦਿੱਤਾ ਜਾਵੇਗਾ। ਇਨ੍ਹਾਂ ਵਿਚੋਂ 135 ਸਾਧੂ ਸੰਤਾਂ ਦੇ ਨਾਲ ਹੋਰ ਵਿਸ਼ੇਸ਼ ਜਨ ਸ਼ਾਮਲ ਹਨ।

Posted By: Seema Anand