ਨਈ ਦੁਨੀਆ, ਭੋਪਾਲ : ਗੈਸ ਪੀੜਤਾਂ ਲਈ ਸੰਘਰਸ਼ ਦਾ ਵੱਡਾ ਅਧਿਆਏ ਲਿਖਣ ਵਾਲੇ ਅਬਦੁੱਲ ਜੱਬਾਰ ਹੁਣ ਨਹੀਂ ਰਹੇ। ਵੀਰਵਾਰ ਰਾਤ 10.30 ਵਜੇ ਚਿਰਾਯੂ ਹਸਪਤਾਲ 'ਚ ਦਿਲ ਦੀ ਧੜਕਣ ਰੁਕਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ 63 ਸਾਲ ਦੇ ਸਨ। ਜ਼ਿਆਦਾ ਡਾਇਬਟੀਜ਼ਨ ਕਾਰਨ ਪੈਰਾਂ ਦੀਆਂ ਨਸਾਂ ਬਲਾਕ ਹੋਣ ਕਾਰਨ ਗੈਂਗਰੀਨ ਹੋ ਗਿਆ ਸੀ। ਸ਼ੁਰੂ 'ਚ ਉਨ੍ਹਾਂ ਨੂੰ ਕਮਲਾ ਨਹਿਰੂ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇੱਥੋਂ ਛੁੱਟੀ ਤੋਂ ਬਾਅਦ ਘਰ ਚਲੇ ਗਏ। ਇਸ ਤੋਂ ਬਾਅਦ ਹਾਲਤ ਵਿਗੜੀ ਤਾਂ ਬੀਐੱਮਐੱਚਆਰਸੀ 'ਚ ਦਾਖ਼ਲ ਹੋ ਗਏ। ਇੱਥੇ ਡਾਕਟਰਾਂ ਨੇ ਕਿਹਾ ਕਿ ਇਲਾਜ ਲਈ ਲੋੜੀਂਦੀਆਂ ਸਹੂਲਤਾਂ ਨਹੀਂ ਹਨ। ਲਿਹਾਜ਼ਾ 11 ਨਵੰਬਰ ਨੂੰ ਉਨ੍ਹਾਂ ਨੂੰ ਚਿਰਾਯੂ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਸ਼ੁੱਕਰਵਾਰ ਨੂੰ ਗਰਮ ਗੱਡਾ ਕਬਰਸਤਾਨ 'ਚ ਦੁਪਹਿਰੇ 1.30 ਵਜੇ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।

ਗੈਸ ਪੀੜਤਾਂ ਲਈ ਆਖਰੀ ਸਾਹ ਤਕ ਲੜਦੇ ਰਹੇ ਜੱਬਾਰ

ਮੇਰਾ ਇਲਾਜ ਹਮੀਦੀਆ 'ਚ ਹੀ ਮੁਮਕਿਨ ਹੋ ਸਕੇਗਾ ਕਿਉਂਕਿ ਬੀਐੱਮਐੱਚਆਰਸੀ 'ਚ ਅਜਿਹੇ ਮਾਹਿਰ ਨਹੀਂ ਹਨ। ਡਾਕਟਰਾਂ ਨੇ ਅਜਿਹਾ ਕਿਹਾ ਹੈ। ਇਹ ਗੱਲ ਮੌਨੀਟਰਿੰਗ ਕਮੇਟੀ ਨੂੰ ਵੀ ਦੱਸੀ ਜਾਵੇਗੀ। ਇਸ ਤੋਂ ਵੀ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਕਿ ਸੁਪਰ ਸਪੈਸ਼ਿਲਟੀ ਅਖਵਾਉਣ ਵਾਲੇ ਇਸ ਹਸਪਤਾਲ 'ਚ 13 ਸਾਲ ਬਾਅਦ ਵੀ ਆਧੁਨਿਕ ਸਹੂਲਤਾਂ ਨਹੀਂ ਹਨ।'

Posted By: Seema Anand