ਨਵੀਂ ਦਿੱਲੀ, ਜੇਐੱਨਐੱਨ : ਗਣਤੰਤਰ ਦਿਵਸ ਪਰੇਡ ’ਚ ਸ਼ਾਮਿਲ ਹੋ ਕੇ ਮਹਿਲਾ Fighter pilot ਭਾਵਨਾ ਕਾਂਤ ਇਤਿਹਾਸ ਰਚਣ ਨੂੰ ਤਿਆਰ ਹੈ। ਉਹ ਮੌਜੂਦਾ ਸਮੇਂ ’ਚ ਰਾਜਸਥਾਨ ਏਅਰਬੇਸ ’ਚ ਤਾਇਨਾਤ ਹੈ ਤੇ ਮਿਗ-12 ਬਾਈਸਨ ਲੜਾਕੂ ਜਹਾਜ਼ ਉਡਾਉਂਦੀ ਹੈ, ਜੋ ਭਾਰਤੀ ਹਵਾਈ ਫ਼ੌਜ (ਆਈਏਐੱਫ) ਦੀ ਝਾਂਕੀ ਦਾ ਹਿੱਸਾ ਹੋਵੇਗਾ। ਇਸ ’ਚ ਹਲਕੇ ਲੜਾਕੂ ਜਹਾਜ਼, ਹਲਕੇ ਲੜਾਕੂ ਹੈਲੀਕਾਪਟਰ ਤੇ ਸੁਖੋਈ 30 ਫਾਈਟਰ ਪਲੇਨ ਸ਼ਾਮਿਲ ਹਨ। ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਟਵੀਟ ’ਤੇ ਉਨ੍ਹਾਂ ਨੂੰ ਇਸ ਦੀ ਵਧਾਈ ਦਿੱਤੀ ਹੈ ਤੇ ਇਸ ਨੂੰ ਪੂਰੇ ਦੇਸ਼ ਲਈ ਮਾਣਯੋਗ ਪਲ ਦੱਸਿਆ।


28 ਸਾਲ ਦੀ ਭਾਵਨਾ ਕਾਂਤ ਭਾਰਤੀ ਹਵਾਈ ਫ਼ੌਜ ਦੇ ਫਾਈਟਰ ਪਾਇਲਟ ਦਲ ’ਚ ਸ਼ਾਮਿਲ ਤਿੰਨ ਔਰਤਾਂ ’ਚੋਂ ਇਕ ਹੈ। ਉਹ ਅਵਨੀ ਚਤੁਰਵੇਦੀ ਤੇ ਮੋਹਨਾ ਸਿੰਘ ਨਾਲ 2016 ’ਚ ਹਵਾਈ ਫ਼ੌਜ ’ਚ ਸ਼ਾਮਿਲ ਹੋਈ। ਬਿਹਾਰ ਦੇ ਦਰਭੰਗਾ ਦੀ ਰਹਿਣ ਵਾਲੀ, ਕਾਂਤ ਬੇਗੁਸਰਾਏ ’ਚ ਪੈਦਾ ਹੋਈ ਤੇ ਬਰੌਨੀ ਰਿਫਾਈਨਰੀ ਡੀਏਵੀ ਪਬਲਿਕ ਤੋਂ ਆਪਣੀ ਸਕੂਲੀ ਸਿੱਖਿਆ ਤੇ ਬੇਂਗਲੁਰੂ ਦੇ ਬੀਐੱਮਐੱਸ ਕਾਲਜ ਤੋਂ ਇੰਜੀਨੀਅਰਿੰਗ ਕੀਤੀ।

ਉਹ ਬਚਪਨ ਤੋਂ ਹੀ ਪਾਇਲਟ ਬਣਨਾ ਚਾਹੁੰਦੀ ਸੀ। ਸਾਲ 2018 ’ਚ ਉਨ੍ਹਾਂ ਨੇ ਇਕਲੇ ਲੜਾਕੂ ਜਹਾਜ਼ ਉਡਾ ਕੇ ਇਤਿਹਾਸ ਰਚਿਆ ਸੀ। ਉਨ੍ਹਾਂ ਨੇ ਇਸ ਦੌਰਾਨ 30 ਮਿੰਟ ਤਕ ਲੜਾਕੂ ਜਹਾਜ਼ (ਮਿਹ 21) ਉਡਾਇਆ ਸੀ। ਉਹ ਅਜਿਹਾ ਕਰਨ ਵਾਲੀ ਭਾਰਤੀ ਹਵਾਈ ਫ਼ੌਜ ਦੀ ਦੂਜੀ ਮਹਿਲਾ ਪਾਇਲਟ ਬਣੀ। ਇਸ ਤੋਂ ਪਹਿਲਾ ਫਲਾਇੰਗ ਆਫੀਸਰ ਅਵਨੀ ਚਤੁਰਵੇਦੀ (Flying Officer Avni Chaturvedi) ਨੇ ਮਿਗ-21 Bison aircraft ਇਕਲੇ ਉਡਾਣ ਦਾ ਇਹ ਕਰਨਾਮਾ ਕੀਤਾ ਸੀ।ਗਣਤੰਤਰ ਦਿਵਸ ਪਰੇਡ ’ਚ ਰਾਫੇਲ ਸ਼ਾਮਿਲ ਹੋਵੇਗਾ


ਦੱਸਣਯੋਗ ਹੈ ਕਿ ਇਸ ਸਾਲ ਗਣਤੰਤਰ ਦਿਵਸ ਪਰੇਡ ’ਚ ਫਲਾਈਪਾਸਟ ਦਾ ਸਮਾਪਤੀ ਲੜਾਕੂ ਜਹਾਜ਼ ਰਾਫੇਲ ਨਾਲ ਹੋਵੇਗੀ। ਪਹਿਲੀ ਵਾਰ ਹੋਵੇਗਾ ਜਦੋਂ ਇਹ ਲੜਾਕੂ ਜਹਾਜ਼ ਗਣਤੰਤਰ ਦਿਵਸ ਪਰੇਡ ’ਚ ਸ਼ਾਮਿਲ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫਰਾਂਸ ਤੋਂ ਅੱਠ ਰਾਫੇਲ ਜਹਾਜ਼ ਭਾਰਤ ਆਏ। ਭਾਰਤ ਨੇ ਅਜਿਹੇ 36 ਜਹਾਜ਼ ਖਰੀਦਣ ਦਾ ਸੌਦਾ ਕੀਤਾ। ਇਹ ਸੌਦਾ 59 ਹਜ਼ਾਰ ਕਰੋੜ ਦਾ ਹੈ। ਅਗਲੇ ਦੋ ਸਾਲ ’ਚ 36 ਜਹਾਜ਼ ਹਵਾਈ ਫ਼ੌਜ ’ਚ ਸ਼ਾਮਿਲ ਹੋ ਜਾਣਗੇ। ਹਵਾਈ ਫ਼ੌਜ ਅਨੁਸਾਰ ਪਰੇਡ ’ਚ ਹਵਾਈ ਫ਼ੌਜ ਕੁੱਲ 38 ਜਹਾਜ਼ ਸ਼ਾਮਿਲ ਹੋਣਗੇ। ਫਲਾਈਪਾਸਟ ਨੂੰ ਦੋ ਹਿੱਸਿਆ ’ਚ ਹੋਵੇਗਾ। ਪਹਿਲੀ ਪਰੇਡ ਦੀ ਯੋਜਨਾ ਸਵੇਰੇ 10:04 ਵਜੇ ਤੋਂ ਲੈ ਕੇ 10:20 ਵਜੇ ਤਕ ਤੇ ਦੂਜਾ 11:20 ਵਜੇ ਤੋਂ 11:25 ਵਜੇ ਤਕ ਹੋਵੇਗਾ।

Posted By: Rajnish Kaur