ਨਵੀਂ ਦਿੱਲੀ, ਏਐੱਨਆਈ : ਭਾਰਤੀ ਜਨਤਾ ਯੂਵਾ ਮੋਰਚਾ (ਭਾਜਯੂਮੋ) ਦੇ ਨਵੇਂ ਨਿਯੁਕਤ ਪ੍ਰਧਾਨ ਤੇ ਭਾਜਪਾ ਐੱਮਪੀ ਤੇਜਸਵੀ ਸੂਰਿਆ ਨੇ ਅੱਜ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਤੇਜਸਵੀ ਨੇ ਗ੍ਰਹਿ ਮੰਤਰੀ ਨੇ ਅਪੀਲ ਕੀਤੀ ਉਹ ਬੈਂਗਲੁਰੂ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੇ ਸਥਾਈ ਵਿਭਾਗ ਦੀ ਸਥਾਪਨਾ ਕਰਨ। ਉਨ੍ਹਾਂ ਨੇ ਕਿਹਾ ਕਿ ਬੈਂਗਲੁਰੂ ਫਿਲਹਾਲ ਅੱਤਵਾਦੀ ਗਤੀਵਿਧੀਆਂ ਦੇ ਕੇਂਦਰ ਬਣ ਗਿਆ ਹੈ। ਅਜਿਹੇ 'ਚ ਰਾਸ਼ਟਰੀ ਜਾਂਚ ਏਜੰਸੀ ਦੇ ਸਥਾਈ ਵਿਭਾਗ ਦੀ ਸਥਾਪਨਾ ਕਰਨਾ ਜ਼ਰੂਰੀ ਹੈ।


ਤੇਜਸਵੀ ਸੂਰਿਆ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਚਿੱਠੀ ਸੌਂਪੀ ਜਿਸ 'ਚ ਬੈਂਗਲੁਰੂ 'ਚ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਗੱਲ ਕਹੀ ਗਈ। ਉਨ੍ਹਾਂ ਨੇ ਕਿਹਾ ਕਿ ਬੈਂਗਲੁਰੂ ਸ਼ਹਿਰ 'ਚ ਕਈ ਐੱਨਆਈਏ ਗ੍ਰਿਫ਼ਤਾਰ ਤੇ ਪਰਦਾਫਾਸ਼ ਸਲੀਪਰ ਸੇਲ ਦੇ ਮਾਧਿਅਮ ਨਾਲ, ਅੱਤਵਾਦੀ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਹੈ। ਤੇਜਸਵੀ ਨੇ ਕਿਹਾ ਕਿ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਅਪੀਲ ਕੀਤੀ ਕਿ ਉਹ ਬੈਂਗਲੁਰੂ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਸਥਾਈ ਵਿਭਾਗ ਦੀ ਸਥਾਪਨਾ ਕਰਨ। ਉਨ੍ਹਾਂ ਨੇ ਵਿਸ਼ਵਾਸ ਦਿੱਤਾ ਕਿ ਇਸ ਨੂੰ ਜਲਦ ਸਥਾਪਿਤ ਕੀਤੀ ਜਾਵੇਗਾ।

ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਨੂੰ ਸੰਗਠਨ 'ਚ ਵੱਡਾ ਫੇਰਬਦਲ ਕਰਦੇ ਹੋਏ ਪਾਰਟੀ ਅਧਿਕਾਰੀਆਂ ਦੇ ਨਾਂ ਦਾ ਐਲਾਨ ਕੀਤਾ। ਜਿਨ੍ਹਾਂ ਲੋਕਾਂ ਨੂੰ ਪਾਰਟੀ 'ਚ ਅੱਗੇ ਵਧਾਇਆ ਗਿਆ ਹੈ ਉਨ੍ਹਾਂ 'ਚ ਇਕ ਕਰਨਾਟਕ ਤੋਂ ਐੱਮਪੀ ਤੇਜਸਵੀ ਸੂਰਿਆ ਹਨ। ਤੇਜਸਵੀ ਸੂਰਿਆ ਨੂੰ ਪੂਨਮ ਮਹਾਜਨ ਦੀ ਥਾਂ ਯੂਵਾ ਮੋਰਚਾ ਦਾ ਪ੍ਰਧਾਨ ਬਣਾਇਆ ਗਿਆ ਹੈ।

Posted By: Rajnish Kaur