ਸ਼ਸ਼ਾਂਕ ਸ਼ੇਖਰ ਭਾਰਦਵਾਜ, ਕਾਨਪੁਰ : ਕੋਰੋਨਾ ਵਾਇਰਸ ਦਾ ਸੰਕ੍ਰਮਣ ਨੱਕ, ਗਲ਼ਾ, ਫੇਫੜਿਆਂ ਦੇ ਨਾਲ ਹੀ ਦਿਲ ’ਤੇ ਵੀ ਹਮਲਾ ਕਰ ਰਿਹਾ ਹੈ। ਸੰਕ੍ਰਮਣ ਕਾਰਨ ਰੋਗੀਆਂ ਦੀ ਧੜਕਨ ਬੇਕਾਬੂ ਹੋ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਦੇ ਦਿਲ ’ਚ ਦਰਦ ਵੀ ਹੋ ਰਿਹਾ ਹੈ। ਕਾਰਡਿਓਲਾਜੀ ਸੰਸਥਾਨ ਅਤੇ ਹੈਲਟ ਹਸਪਤਾਲ ਦੀ ਐਮਰਜੈਂਸੀ ’ਚ ਇਸ ਤਰ੍ਹਾਂ ਦੀ ਸਮੱਸਿਆ ਲੈ ਕੇ ਕਈ ਰੋਗੀ ਆ ਰਹੇ ਹਨ। ਉਨ੍ਹਾਂ ਨੂੰ ਹਾਰਟ ਅਟੈਕ ਜਿਹਾ ਮਹਿਸੂਸ ਹੋ ਰਿਹਾ ਹੈ। ਅਜਿਹੀ ਸਮੱਸਿਆ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਹੁੰਦੀ ਸੀ। ਹੁਣ ਸਧਾਰਨ ਸੰਕ੍ਰਮਿਤਾਂ ’ਚ ਵੀ ਇਹ ਸਮੱਸਿਆ ਹੋਣ ਲੱਗੀ ਹੈ। ਖ਼ੂਨ ਦੇ ਕਲੋਟ ਜੰਮਣ ਨਾਲ ਉਨ੍ਹਾਂ ਦੇ ਦਿਲ ਦੇ ਕਾਰਜ ਕਰਨ ਦੀ ਪ੍ਰਣਾਲੀ ’ਚ ਗੜਬੜੀ ਹੋ ਰਹੀ ਹੈ।

ਕਾਰਡਿਕ ਸਰਜਨ ਡਾ. ਨੀਰਜ ਕੁਮਾਰ ਨੇ ਦੱਸਿਆ ਕਿ ਐਮਰਜੈਂਸੀ ’ਚ ਕਈ ਮਰੀਜ਼ ਹਾਰਟ ਅਟੈਕ ਦੀ ਸਮੱਸਿਆ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਮਾਇਓਕਾਰਡੀਅਲ ਇਨਫ੍ਰੈਕਸ਼ਨ ਦੀ ਦਿੱਕਤ ਰਹਿੰਦੀ ਹੈ। ਕੋਵਿਡ ਸੰਕ੍ਰਮਣ ਹੁੰਦੇ ਹੀ ਖ਼ੂਨ ਦੀਆਂ ਨਾੜੀਆਂ ’ਚ ਕਲੋਟ ਜੰਮਣ ਲੱਗਦੇ ਹਨ। ਇਸ ਕਾਰਨ ਖ਼ੂਨ ਦਾ ਵਹਾਅ ਘੱਟ ਹੋ ਜਾਂਦਾ ਹੈ। ਇਸ ਸਥਿਤੀ ’ਚ ਦਿਲ ਦਾ ਦੌਰਾ ਪੈਂਦਾ ਹੈ। ਇਸਤੋਂ ਇਲਾਵਾ ਕਾਰਡੀਟਿਸ ਦੇ ਨਾਲ ਕਈ ਰੋਗੀ ਆ ਰਹੇ ਹਨ। ਇਸ ’ਚ ਪਲਸ ਰੇਟ ਡਿੱਗ ਕੇ 30 ਤਕ ਪਹੁੰਚ ਜਾਂਦਾ ਹੈ। ਐਮਰਜੈਂਸੀ ’ਚ ਤੁਰੰਤ ਪੇਸ ਮੇਕਰ ਪਾਉਣ ਦੀ ਨੌਬਤ ਆਉਂਦੀ ਹੈ। ਇਹ ਸਮੱਸਿਆ ਸੰਕ੍ਰਮਣ ਕਾਰਨ ਆ ਰਹੀ ਹੈ। ਆਮ ਪਲਸ ਰੇਟ 60 ਤੋਂ 90 ’ਚ ਰਹਿੰਦੀ ਹੈ।

ਵੱਧ ਰਿਹੈ ਦਿਲ ਦਾ ਆਕਾਰ

ਜੀਐੱਸਵੀਐੱਮ ਮੈਡੀਕਲ ਕਾਲੇਜ ਦੇ ਮੈਡੀਸਨ ਵਿਭਾਗ ਦੇ ਪ੍ਰੋ. ਐੱਸ ਦੇ ਗੌਤਮ ਅਨੁਸਾਰ ਕੋਰੋਨਾ ਸੰਕ੍ਰਮਣ ਦੇ ਚੱਲਦਿਆਂ ਦਿਲ ਦਾ ਆਕਾਰ ਵੱਧਣ ਲੱਗਾ ਹੈ। ਇਸ ਨੂੰ ਕਾਰਡਿਓਮਾਇਓਪੈਥੀ ਕਹਿੰਦੇ ਹਨ। ਇਸ ’ਚ ਦਿਲ ਦੇ ਪੰਪ ਕਰਨ ਦੀ ਸਮਰੱਥਾ 30 ਤੋਂ 40 ਫ਼ੀਸਦ ਤਕ ਘੱਟ ਹੋ ਜਾਂਦੀ ਹੈ। ਮਰੀਜ਼ ਦਾ ਸਾਹ ਫੁੱਲਣ ਲੱਗਦਾ ਹੈ। ਦਿਲ ’ਚ ਦਰਦ ਹੁੰਦਾ ਹੈ। ਦਿਲ ਦੀਆਂ ਮਾਸਪੇਸ਼ੀਆਂ ’ਚ ਵੀ ਸੋਜ ਆ ਜਾਂਦੀ ਹੈ।

ਧੜਕਨ ’ਚ ਹੋ ਰਿਹੈ ਉਤਾਰ-ਚੜਾਅ

ਕਾਰਡਿਓਲਾਜੀ ਸੰਸਥਾਨ ਦੇ ਡਾ. ਅਨਿਲ ਵਰਮਾ ਨੇ ਦੱਸਿਆ ਕਿ ਪੋਸਟ ਕੋਵਿਡ ਮਰੀਜ਼ਾਂ ਦੀ ਧੜਕਨ ’ਚ ਕਾਫੀ ਉਤਾਰ-ਚੜਾਅ ਹੋ ਰਿਹਾ ਹੈ। ਕਿਸੇ ’ਚ ਪਲਸ ਰੇਟ 110 ਤੋਂ ਉੱਪਰ ਪਹੁੰਚ ਜਾਂਦੀ ਹੈ। ਕੁਝ-ਕੁੁਝ ਰੋਗੀਆਂ ’ਚ 130 ਤੋਂ 140 ਨੇੜੇ ਮਿਲੀ ਹੈ। ਇਸਨੂੰ ਟ੍ਰਾਈਕੀ ਕਾਰਡਿਆ ਕਹਿੰਦੇ ਹਨ। ਕੁਝ ਮਰੀਜ਼ਾਂ ਦੀ ਪਲਸ ਰੇਟ 60 ਦੇ ਹੇਠਾਂ ਮਿਲ ਰਹੀ ਹੈ। ਇਸਨੂੰ ਬ੍ਰਾਡਿਕਾਰਡਿਆ ਕਹਿੰਦੇ ਹਨ। ਇਸ ’ਚ ਰੋਗੀ ਕਮਜ਼ੋਰੀ, ਘਬਰਾਹਟ, ਤਣਾਅ, ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸ਼ਿਕਾਇਤ ਕਰ ਰਹੇ ਹਨ।

Posted By: Ramanjit Kaur