ਜੇਐੱਨਐੱਨ, ਕੋਲਕਾਤਾ : ਕੋਰੋਨਾ ਮਹਾਮਾਰੀ ਦੇ ਤੇਜ਼ ਇਨਫੈਕਸ਼ਨ ਤੇ ਸਿਆਸੀ ਘੰਮਸਾਨ ਵਿਚਕਾਰ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਪੀਐੱਮ ਨਰਿੰਦਰ ਮੋਦੀ 'ਤੇ ਜ਼ਬਰਦਸਤ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹਮੇਸ਼ਾ ਵਾਂਗ ਕੁਝ ਚੰਗਾ ਕਰਨ ਦੀ ਬਜਾਏ ਸਿਰਫ਼ ਝੂਠ ਦਾ ਸਹਾਰਾ ਲੈ ਰਹੇ ਹਨ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਜੇਕਰ ਉਹ ਚੂਕ ਗਏ ਤਾਂ, ਇਤਿਹਾਸ ਮਾਫ਼ ਨਹੀਂ ਕਰੇਗਾ।

ਬੁੱਧਵਾਰ ਨੂੰ ਇਕ ਤੋਂ ਬਾਅਦ ਇਕ ਚਾਰ ਟਵੀਟ ਕਰ ਕੇ ਚੌਧਰੀ ਨੇ ਪੀਐੱਮ ਨਰਿੰਦਰ ਮੋਦੀ ਦੀ ਜੰਮ੍ਹ ਕੇ ਆਲੋਚਨਾ ਕੀਤੀ। ਆਪਣਾ ਪਹਿਲਾ ਟਵੀਟ ਮੋਦੀ ਨੂੰ ਵੀ ਟੈਗ ਕੀਤਾ ਹੈ। ਅਧੀਰ ਰੰਜਨ ਚੌਧਰੀ ਨੇ ਲਿਖਿਆ, ਸਮੇਂ 'ਤੇ ਚੁੱਕਿਆ ਗਿਆ ਕਦਮ ਵੀ ਭਵਿੱਖ ਨੂੰ ਸੁਰੱਖਿਅਤ ਕਰਦਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਪੀਐÎਮ ਨੂੰ ਇਸ ਬਾਰੇ ਜਾਣਕਾਰੀ ਹੈ ਕਿ ਪੂਰੇ ਦੇਸ਼ 'ਚ ਕੋਵਿਡ-19 ਦੇ ਹਾਲਾਤ ਕੰਟਰੋਲ ਤੋਂ ਬਾਹਰ ਜਾ ਰਹੇ ਹਨ ਤੇ ਆਪ ਹਮੇਸ਼ਾ ਵਾਂਗ ਇਸ ਲਈ ਜਨਤਾ ਨੂੰ ਦੋਸ਼ ਦੇ ਰਹੇ ਹਨ।

ਉਨ੍ਹਾਂ ਨੇ ਟਵੀਟ ਕੀਤਾ ਕਿ ਤੁਸੀਂ ਇਸ ਤਰ੍ਹਾਂ ਚੋਣ ਪ੍ਰਚਾਰ 'ਚ ਮਸ਼ਗੂਲ ਹੋ ਜਿਵੇਂ ਹੁਣੇ ਜਿਹੇ ਪੰਚਾਇਤ ਚੋਣਾਂ ਹੋਣ ਵਾਲੀਆਂ ਹਨ। ਤੁਹਾਨੂੰ ਆਪਣਾ ਕੀਮਤਾ ਸਮਾਂ ਕੋਵਿਡ-19 ਮਹਾਮਾਰੀ ਨਾਲ ਲੜਨ ਤੇ ਲੋਕਾਂ ਦੀ ਜਾਨ ਸੁਰੱਖਿਅਤ ਕਰਨ 'ਚ ਬਿਤਾਉਣਾ ਚਾਹੀਦਾ ਸੀ ਜਦਕਿ ਤੁਸੀਂ ਸੱਤਾ ਦੇ ਲੋਭ 'ਚ ਮਸ਼ਗੂਲ ਹੋ। ਮੋਦੀ ਜੀ ਗ਼ਰੀਬ ਤੇ ਆਮ ਜਨਤਾ ਨੂੰ ਮੁਫ਼ਤ 'ਚ ਵੈਕਸੀਨ ਦਿੱਤੀ ਜਾਣੀ ਚਾਹੀਦੀ ਹੈ ਜਿਹੜੇ ਬਾਜ਼ਾਰ 'ਚੋਂ ਖ਼ਰੀਦ ਨਹੀਂ ਸਕਦੇ। ਵੱਡੇ ਸਨਅਤਕਾਰਾਂ ਨੂੰ ਕਹੋ ਕਿ ਹੱਥ ਖੋਲ੍ਹ ਕੇ ਦਾਨ ਕਰਨ। ਜੇਕਰ ਜ਼ਰੂਰੀ ਹੋਵੇ ਤਾਂ ਦੇਸ਼ ਦੇ ਅਮੀਰ ਲੋਕਾਂ 'ਤੇ ਕੋਵਿਡ-19 ਟੈਕਸ ਲਗਾਓ। ਆਖ਼ਰੀ ਟਵੀਟ 'ਚ ਲਿਖਿਆ ਕਿ ਕਾਫੀ ਦੇਰ ਹੋ ਚੁੱਕੀ ਹੈ। ਜੇਕਰ ਸਹੀ ਕਦਮ ਨਾ ਚੁੱਕਿਆ ਗਿਆ ਤੇ ਤੁਸੀਂ ਚੂਕ ਗਏ ਤਾਂ ਇਤਿਹਾਸ ਕਦੀ ਤੁਹਾਨੂੰ ਮਾਫ਼ ਨਹੀਂ ਕਰੇਗਾ। ਉਂਝ ਵੀ ਤੁਸੀਂ ਸੱਤਾ ਦੇ ਸੁਖ ਤੇ ਪ੍ਰਚਾਰ-ਪਸਾਰ 'ਚ ਬਹੁਤ ਸਮਾਂ ਬਰਬਾਦ ਕਰ ਦਿੱਤਾ ਹੈ।