ਭੋਪਾਲ, ਪੀਟੀਆਈ : ਮੱਧ ਪ੍ਰਦੇਸ਼ ਦੇ ਭੋਪਾਲ ’ਚ ਇਕ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ ’ਚ ਪਤਨੀ ਆਪਣੇ ਪਤੀ ਤੇ ਉਸਦੀ ਕਥਿਤ ਪ੍ਰੇਮਿਕਾ ਨੂੰ ਚੱਪਲ ਨਾਲ ਕੁੱਟਦੇ ਹੋਏ ਨਜ਼ਰ ਆ ਰਹੀ ਹੈ। ਜਦੋਂ ਪਤਨੀ ਨੂੰ ਪਤਾ ਲੱਗਾ ਕਿ ਉਸਦੇ ਪਤਾ ਦਾ ਜਿਮ ’ਚ ਕਿਸੀ ਔਰਤ ਨਾਲ ਅਫੇਅਰ ਚੱਲ ਰਿਹਾ ਹੈ ਤਾਂ ਉਹ ਉਥੇ ਪਹੁੰਚ ਗਈ। ਉਥੇ ਪਤਨੀ ਨੇ ਆਪਣੇ ਪਤੀ ਤੇ ਉਸਦੀ ਪ੍ਰੇਮਿਕਾ ਦੀ ਚੱਪਲ ਨਾਲ ਜੰਮ ਕੇ ਕੁੱਟਮਾਰ ਕੀਤੀ। ਪੁਲਿਸ ਨੇ ਇਸ ਸਬੰਧੀ ਕ੍ਰਾਸ ਸ਼ਿਕਾਇਤਾਂ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ, ਸੋਮਵਾਰ ਨੂੰ ਇਕ ਔਰਤ ਨੇ ਜਿਮ ’ਚ ਇਕ ਹੋਰ ਔਰਤ ਦੀ ਇਸ ਸ਼ੱਕ ’ਚ ਕੁੱਟਮਾਰ ਕੀਤੀ ਕਿ ਉਸਦਾ ਉਸਦੇ ਪਤੀ ਨਾਲ ਸਬੰਧ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ 15 ਅਕਤੂਬਰ ਨੂੰ ਰਾਜਧਾਨੀ ਦੇ ਕੋਹ-ਏ-ਫ਼ਿਜਾ ਇਲਾਕੇ ’ਚ ਹੋਈ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਐਤਵਾਰ ਨੂੰ ਮਾਮਲਾ ਦਰਜ ਕੀਤਾ ਗਿਆ।

ਜਾਣੋ ਕੀ ਹੈ ਮਾਮਲਾ

ਕੋਹ-ਏ-ਫ਼ਿਜਾ ਥਾਣਾ ਇੰਚਾਰਜ ਅਨਿਲ ਬਾਜਪੇਈ ਨੇ ਸੋਮਵਾਰ ਨੂੰ ਕਿਹਾ ਕਿ ਇਕ 30 ਸਾਲਾ ਔਰਤ ਆਪਣੀ ਭੈਣ ਨਾਲ ਉਸ ਜਿਮ ਪਹੁੰਚੀ, ਜਿਥੇ ਉਸਦਾ ਪਤੀ ਆਪਣੀ ਪ੍ਰੇਮਿਕਾ ਤੇ ਹੋਰ ਲੋਕਾਂ ਦੀ ਮੌਜੂਦਗੀ ’ਚ ਐਕਸਰਸਾਈਜ ਕਰ ਰਿਹਾ ਸੀ। ਔਰਤ ਨੂੰ ਸ਼ੱਕ ਸੀ ਕਿ ਉਸਦਾ ਪਤੀ ਜਿਮ ’ਚ ਉਸ ਔਰਤ ਨਾਲ ਸਬੰਧ ਬਣਾ ਰਿਹਾ ਹੈ। ਉਸਤੋਂ ਬਾਅਦ ਉਸਨੇ ਆਪਣੀ ਪਤੀ ਤੇ ਉਸਦੀ ਪ੍ਰੇਮਿਕਾ ਦੀ ਚੱਪਲਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਹੰਗਾਮਾ ਪੂਰੇ 10 ਮਿੰਟ ਚੱਲਿਆ। ਐਤਵਾਰ ਨੂੰ ਔਰਤ ਤੇ ਉਸਦੇ ਪਤੀ ਨੇ ਇਕ-ਦੂਸਰੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਥੇ ਨੂਰਮਹਿਲ ਰੋਡ ਦੇ ਰਹਿਣ ਵਾਲੇ ਵਿਅਕਤੀ ਨੇ ਆਪਣੀ ਪਤਨੀ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਉਸ ਔਰਤ ਨੂੰ ਜਾਣਦਾ ਵੀ ਨਹੀਂ ਹੈ, ਜਿਸਨੂੰ ਉਹ ਉਸਦੀ ਪ੍ਰੇਮਿਕਾ ਦੱਸ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਔਰਤ ਨੇ ਇਸਤੋਂ ਪਹਿਲਾਂ ਆਪਣੇ ਪਤੀ ’ਤੇ ਦਾਜ ਦਾ ਮਾਮਲਾ ਦਰਜ ਕਰਵਾਇਆ ਸੀ। ਔਰਤ ਉਦੋਂ ਤੋਂ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਹੈ। ਦੋਵਾਂ ਤੋਂ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਇਸ ਪੂਰੇ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।

Posted By: Ramanjit Kaur