ਨਈ ਦੁਨੀਆ, ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਹਰੇਕ ਦੀ ਜ਼ਿੰਦਗੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਜ਼ਿੰਦਗੀ 'ਚ ਕੁਝ ਚੰਗੇ ਬਦਲਾਅ ਤੇ ਸੁਧਾਰ ਦੇ ਮੌਕੇ ਵੀ ਨਜ਼ਰ ਆਉਣ ਲੱਗੇ ਹਨ। ਅਜਿਹਾ ਹੀ ਇਕ ਮੌਕਾ ਹੈ ਬੈਂਕਿੰਗ ਸਿਸਟਮ ਨੂੰ ਸੁਧਾਰਨ ਤੇ ਵਾਂਝੇ ਲੋਕਾਂ ਨੂੰ ਇਸ ਸੇਵਾ ਨਾਲ ਜੋੜਨ ਦਾ। ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਪੇਂਡੂ ਖੇਤਰਾਂ ਨੂੰ ਬੈਕਾਂ ਨਾਲ ਜੋੜਨ ਦੀ ਅਨੋਖੀ ਪਹਿਲ ਕੀਤੀ ਹੈ। ਸਰਕਾਰ ਨੇ BC Sakhi Yojna ਜਾਂ Banking Correspondent Sakhi ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਦਰਅਸਲ, ਸਰਕਾਰ ਨੇ ਪੇਂਡੂ ਖੇਤਰਾਂ 'ਚ Correspondent Sakhi ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ।

ਔਰਤਾਂ ਕੋਲ ਰੁਜ਼ਗਾਰ ਦਾ ਵੱਡਾ ਮੌਕਾ

BC Sakhi Yojana ਤਹਿਤ ਹਰ Banking Correspondent Sakhi ਨੂੰ ਸਰਕਾਰ ਵੱਲੋਂ ਅਗਲੇ 6 ਮਹੀਨਿਆਂ ਲਈ 4000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਬੈਂਕਾਂ ਰਾਹੀਂ ਲੈਣ-ਦੇਣ ਕਰਨ 'ਤੇ ਕਮਿਸ਼ਨ ਵੀ ਦਿੱਤੀ ਜਾਵੇਗੀ। ਇਸ ਨਾਲ ਔਰਤਾਂ ਨੂੰ ਹਰ ਮਹੀਨੇ ਦੀ ਮਿੱਥੀ ਹੋਈ ਤਨਖ਼ਾਹ ਮਿਲ ਸਕੇਗੀ।

ਇਨ੍ਹਾਂ ਔਰਤਾਂ ਦੀ ਜ਼ਿੰਮੇਵਾਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਬੈਂਕਿੰਗ ਪ੍ਰਤੀ ਜਾਗਰੂਕ ਕਰਨਾ ਹੈ। ਇਹੀ ਨਹੀਂ ਘਰ ਬੈਠੇ ਪੇਂਡੂ ਖੇਤਰਾਂ ਦੇ ਬੈਂਕਾਂ ਨਾਲ ਜੁੜੇ ਜ਼ਰੂਰੀ ਕੰਮ ਵੀ ਨਿਪਟਾਉਣਗੀਆਂ। ਬੈਂਕਿੰਗ ਸਬੰਧੀ ਕੰਮਾਂ ਲਈ ਜ਼ਰੂਰੀ ਡਿਵਾਈਸ ਵਾਸਤੇ 50 ਹਜ਼ਾਰ ਰੁਪਏ ਵੀ ਮੁਹੱਈਆ ਕਰਵਾਏ ਜਾਣਗੇ।

ਪੂਰਾ ਕੰਮ ਡਿਜੀਟਲ, ਪਿੰਡਵਾਸੀਆਂ ਨੂੰ ਫਾਇਦਾ ਹੀ ਫਾਇਦਾ

BC Sakhi ਪਿੰਡ-ਪਿੰਡ ਜਾ ਕੇ ਲੋਕਾਂ ਦੇ ਬੈਂਕ ਸਬੰਧੀ ਕੰਮ ਪੂਰੇ ਕਰਵਾਏਗੀ। ਪਿੰਡ ਦੇ ਲੋਕਾਂ ਨੂੰ ਬੈਂਕ ਜਾਣ ਦੀ ਜ਼ਰੂਰਤ ਨਹੀਂ, ਬਲਕਿ ਹੁਣ ਬੈਂਕ ਉਨ੍ਹਾਂ ਕੋਲ ਜਾਣਗੇ। ਇਹ ਪ੍ਰਤੀਨਿਧੀ ਸਾਰਾ ਕੰਮ ਇੰਟਰਨੈੱਟ ਰਾਹੀਂ ਕਰਨਗੀਆਂ। ਇਸ ਨਾਲ ਨਾ ਸਿਰਫ਼ ਕੋਰੋਨਾ ਦੇ ਸਮੇਂ ਪਿੰਡਾਂ ਦੇ ਬੈਂਕਾਂ 'ਚ ਸਰੀਰਕ ਦੂਰੀ ਦੀ ਪਾਲਣਾ ਦੀ ਚਿੰਤਾ ਦੂਰ ਹੋਵੇਗੀ, ਬਲਕਿ ਡਿਜੀਟਲ ਲੈਣ-ਦੇਣ 'ਚ ਪਿੰਡਵਾਸੀ ਜਾਗੂਰਕ ਹੋ ਸਕਣਗੇ। ਪਿੰਡਵਾਸੀਆਂ ਨੂੰ ਸਰਕਾਰ ਨਾਲ ਜੁੜੀਆਂ ਯੋਜਨਾਵਾਂ ਦੀ ਵੀ ਜਾਣਕਾਰੀ ਮਿਲੇਗੀ।

Posted By: Amita Verma