ਮੁੰਬਈ, ਏਐੱਨਆਈ : ਮੁੰਬਈ ਪੁਲਿਸ ਦੀ ਐਂਟੀ ਨਾਰਕੋਟਿਕਸ ਸੈਲ ਨੇ ਮਲਾਡ ਦੇ ਇਕ ਬਾਰ 'ਤੇ ਛਾਪਾ ਮਾਰਿਆ ਹੈ। ਇਸ ਨਾਲ ਹੀ ਪੁਲਿਸ ਦੀ ਟੀਮ ਨੇ 10 ਬਾਰ ਡਾਂਸਰਾਂ ਨੂੰ ਛਡਾਇਆ ਹੈ। ਬਾਰ ਤੋਂ ਪੁਲਿਸ ਨੇ 93 ਹਜ਼ਾਰ 930 ਰੁਪਏ ਕੈਸ਼ ਵੀ ਜ਼ਬਤ ਕੀਤਾ ਹੈ।

ਦੱਸ ਦੇਈਏ ਕਿ ਇਸ ਆਪਰੇਸ਼ਨ ਦੌਰਾਨ ਐਂਟੀ ਨਾਰਕੋਟਿਕਸ ਸੈਲ ਨੇ ਬਾਰ ਦੇ ਗਾਹਕਾਂ ਤੇ ਮੁਲਾਜ਼ਮਾਂ ਸਮੇਤ 22 ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ 'ਤੇ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Posted By: Amita Verma