ਨਈ ਦੁਨੀਆ, ਨਵੀਂ ਦਿੱਲੀ : ਕੋਰੋਨਾ ਵਾਇਰਸ ਖ਼ਿਲਾਫ਼ ਜਾਰੀ ਜੰਗ ਦਾ ਸਭ ਤੋਂ ਵੱਡਾ ਅਸਰ ਗ਼ਰੀਬ ਵਰਗ 'ਤੇ ਪਿਆ ਹੈ। ਸਰਕਾਰ ਨੇ ਇਨ੍ਹਾਂ ਗ਼ਰੀਬਾਂ ਨੂੰ ਰਾਹਤ ਪਹੁੰਚਾਉਣ ਦੀ ਪਹਿਲ ਕੀਤੀ ਹੈ ਜਿਸ ਦੀ ਸ਼ੁਰੂਆਤ 3 ਅਪ੍ਰੈਲ ਤੋਂ ਹੋ ਗਈ ਹੈ। ਦਿ ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਨੇ ਵੀਰਵਾਰ ਨੂੰ ਸਾਰੇ ਬੈਂਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਪ੍ਰਧਾਨ ਮੰਤਰੀ ਜਨ ਧਨ ਯੋਜਨਾ (PMJDY) ਦੀਆਂ ਖਾਤਾਧਾਰਕ ਔਰਤਾਂ ਦੇ ਖਾਤਿਆਂ 'ਚ 500 ਰੁਪਏ ਦੀ ਰਕਮ ਟਰਾਂਸਫਰ ਕਰਨੀ ਸ਼ੁਰੂ ਕਰ ਦੇਣ। ਸਰਕਾਰ ਨੇ ਕੋਰੋਨਾ ਵਾਇਰਸ ਤੇ ਲਾਕਡਾਊਨ ਦੇ ਅਸਰ ਤੋਂ ਬਚਾਉਣ ਲਈ ਹਾਲ ਹੀ 'ਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦਾ ਐਲਾਨ ਕੀਤਾ ਸੀ ਜਿਸ ਦੀ ਰਕਮ 3 ਤੋਂ 9 ਅਪ੍ਰੈਲ ਦੇ ਵਿਚਕਾਰ ਖਾਤਿਆਂ 'ਚ ਟਰਾਂਸਫਰ ਕਰ ਦਿੱਤੀ ਜਾਵੇਗੀ। ਜਾਣੋ ਇਸ ਨਾਲ ਜੁੜੀਆਂ ਵੱਡੀਆਂ ਗੱਲਾਂ :

ਟਾਈਮ ਟੇਬਲ ਦੇ ਹਿਸਾਬ ਨਾਲ ਕਢਵਾ ਸਕੋਗੇ ਰਕਮ

ਕੋਰੋਨਾ ਵਾਇਰਸ ਦੇ ਚੱਲਦੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਜਾਵੇਗੀ। ਅਸਲ 'ਚ ਬੈਂਕਾਂ ਨੂੰ ਇਕ ਟਾਈਮ ਟੇਬਲ ਬਣਾਉਣ ਲਈ ਕਿਹਾ ਗਿਆ ਹੈ ਜਿਸ ਦੇ ਹਿਸਾਬ ਨਾਲ ਖਾਤਾਧਾਰਕ ਪੈਸੇ ਕਢਵਾ ਸਕਣਗੇ। ਇਹ ਰਕਮ ਏਟੀਐੱਮ 'ਤੇ ਜਾ ਕੇ ਰੁਪੇ ਕਾਰਡ, ਬੈਂਕ ਮਿੱਤਰ ਜ਼ਰੀਏ ਵੀ ਕਢਵਾਈ ਜਾ ਸਕਦੀ ਹੈ। ਏਟੀਐੱਮ ਤੋਂ ਨਿਕਾਸੀ 'ਤੇ ਕੋਈ ਚਾਰਜ ਨਹੀਂ ਦੇਣਾ ਪਵੇਗਾ। ਬੈਂਕ ਜਾ ਕੇ ਪੈਸੇ ਕਢਵਾਉਣ ਵਾਲਿਆਂ ਲਈ ਹੇਠਾਂ ਦਿੱਤੀ ਗਈ ਵਿਵਸਥਾ ਰਹੇਗੀ...

1. ਜਿਨ੍ਹਾਂ ਖਾਤਾਧਾਰਕਾਂ ਦਾ ਅਕਾਊਂਟ ਨੰਬਰ 0 ਜਾਂ 1 'ਤੇ ਖ਼ਤਮ ਹੁੰਦਾ ਹੈ, ਉਹ 3 ਅਪ੍ਰੈਲ ਨੂੰ ਆਪਣੇ ਖਾਤੇ 'ਚੋਂ ਪੈਸੇ ਕਢਵਾ ਸਕਦੇ ਹਨ। ਇਸ ਤੋਂ ਇਲਾਵਾ ਹੋਰ ਨੰਬਰ ਦੇ ਖਾਤਾਧਾਰਕਾਂ ਲਈ ਇਸ ਦਿਨ ਪੈਸੇ ਕਢਵਾਉਣ ਦੀ ਇਜਾਜ਼ਤ ਨਹੀਂ ਹੋਵੇਗੀ।

2. ਜਿਨ੍ਹਾਂ ਦਾ ਖਾਤਾ ਨੰਬਰ 2 ਤੇ 3 ਨਾਲ ਖ਼ਤਮ ਹੋ ਰਿਹਾ ਹੈ, ਉਹ 4 ਅਪ੍ਰੈਲ 2020 ਨੂੰ ਬੈਂਕ ਜਾ ਕੇ ਪੈਸੇ ਕਢਵਾ ਸਕਦੇ ਹਨ। 5 ਤੇ 6 ਅਪ੍ਰੈਲ ਨੂੰ ਬੈਂਕਾਂ 'ਚ ਛੁੱਟੀ ਰਹੇਗੀ।

3. ਜਿਨ੍ਹਾਂ ਦੇ ਖਾਤਾ ਨੰਬਰ ਦੇ ਆਖ਼ਿਰ 'ਚ 4 ਤੇ 5 ਨੰਬਰ ਹੈ, ਉਹ 7 ਅਪ੍ਰੈਲ ਨੂੰ ਬੈਂਕ ਜਾਵੇ। ਇਸੇ ਤਰ੍ਹਾਂ ਖਾਤਾ ਨੰਬਰ ਦੇ ਆਖ਼ਿਰ 'ਚ 6 ਤੇ 7 ਨੰਬਰ ਵਾਲੇ 8 ਅਪ੍ਰੈਲ 2020 ਨੂੰ ਪੈਸੇ ਕਢਵਾ ਸਕੋਗੇ।

4. ਜਿਨ੍ਹਾਂ ਖਾਤਾ ਧਾਰਕਾਂ ਦਾ ਅਕਾਊਂਟ ਨੰਬਰ ਦੇ ਆਖ਼ਿਰ 'ਚ 8 ਤੇ 9 ਹੈ, ਉਹ 9 ਅਪ੍ਰੈਲ ਨੂੰ ਰਾਸ਼ੀ ਕਢਵਾ ਸਕਣਗੇ। 9 ਅਪ੍ਰੈਲ ਤੋਂ ਬਾਅਦ ਕੋਈ ਵੀ ਖਾਤਾਧਾਰਕ ਕਿਸੇ ਵੀ ਦਿਨ ਬੈਂਕ ਜਾ ਕੇ ਰਾਸ਼ੀ ਕਢਵਾ ਸਕਦਾ ਹੈ।

Posted By: Seema Anand