Banke Bihari Temple in Varindavan : ਜੇਐੱਨਐੱਨ, ਆਗਰਾ : ਬਿਹਾਰੀ ਜੀ ਦੇ ਭਗਤਾਂ ਨੂੰ ਇਕ ਵਾਰ ਫਿਰ ਨਿਰਾਸ਼ਾ ਮਿਲੀ ਹੈ। 7 ਮਹੀਨੇ ਬਾਅਦ ਖੁੱਲ੍ਹੇ ਬਾਂਕੇ ਬਿਹਾਰੀ ਮੰਦਰ ਦੇ ਕਿਵਾੜ ਦੋ ਦਿਨਾਂ ਦੇ ਦਰਸ਼ਨਾਂ ਤੋਂ ਬਾਅਦ ਮੁੜ ਬੰਦ ਹੋ ਰਹੇ ਹਨ। ਸੱਤ ਮਹੀਨਿਆਂ ਦੇ ਲਾਕਡਾਊਨ ਤੋਂ ਬਾਅਦ ਮੰਦਰ ਦੇ ਕਿਵਾੜ ਹੋਣ ਕਾਰਨ ਹੁਣ ਆਨਲਾਈਨ ਰਜਿਸਟ੍ਰੇਸ਼ਨ ਦੀ ਵਿਗੜੀ ਵਿਵਸਥਾ ਬਣੀ ਹੈ। ਹੁਣ ਆਨਲਾਈਨ ਰਜਿਸਟ੍ਰੇਸ਼ਨ ਦੀ ਵਿਵਸਥਾ ਹੋਣ ਤੋਂ ਬਾਅਦ ਹੀ ਮੰਦਰ ਦੇ ਬੂਹੇ ਖੁੱਲ੍ਹਣਗੇ। ਫਿਲਹਾਲ ਕੱਲ੍ਹ ਤੋਂ ਅਗਲੇ ਹੁਕਮਾਂ ਤਕ ਮੰਦਰ ਬੰਦ ਰਹੇਗਾ।

ਦਰਅਸਲ ਸ਼ਨਿਚਰਵਾਰ ਨੂੰ ਨਰਾਤਿਆਂ ਦੇ ਪਹਿਲੇ ਦਿਨ ਮੰਦਰ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸੀ। ਪਰ ਸ਼ਰਧਾਲੂਆਂ ਦੀ ਭੀੜ ਦੇ ਅੱਗੇ ਵਿਵਸਥਾ ਚੌਪਟ ਹੋ ਗਈ ਸੀ। ਪਹਿਲੇ ਹੀ ਦਿਨ ਕਰੀਬ 20 ਹਜ਼ਾਰ ਸ਼ਰਧਾਲੂਆਂ ਨੇ ਬਾਂਕੇ ਬਿਹਾਰੀ ਦੇ ਦਰਸ਼ਨ ਕੀਤੇ। ਅਜਿਹੇ ਵਿਚ ਸਰੀਰਕ ਦੂਰੀ ਦੀ ਵਿਵਸਥਾ ਤਾਰ-ਤਾਰ ਹੋ ਗਈ। ਮੰਦਰ ਪ੍ਰਬੰਧਨ ਨੇ ਸ਼ਨਿਚਰਵਾਰ ਸ਼ਾਮ ਤੋਂ ਮੰਦਰ ਦੀ ਵੈੱਬਸਾਈਟ 'ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦੀ ਵਿਵਸਥਾ ਕੀਤੀ ਸੀ। ਐਤਵਾਰ ਸਵੇਰ ਤੋਂ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਸ਼ਰਧਾਲੂਆਂ ਨੂੰ ਹੀ ਦਰਸ਼ਨ ਕਰਨ ਦੀ ਇਜਾਜ਼ਤ ਦੇਣ ਦੀ ਵਿਵਸਥਾ ਕੀਤੀ ਸੀ। ਵੈੱਬਸਾਈਟ ਕੰਮ ਨਾ ਕਰਨ ਕਰਕੇ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਹੋ ਸਕੀ। ਐਤਵਾਰ ਨੂੰ ਸ਼ਰਧਾਲੂਆਂ ਨੂੰ ਲਾਈਨ ਲਗਾ ਕੇ ਬਿਨਾਂ ਰਜਿਸਟ੍ਰੇਸ਼ਨ ਦੇ ਹੀ ਦਰਸ਼ਨ ਕਰਵਾਏ ਗਏ। ਦੁਪਹਿਰੇ ਵੇਲੇ ਕਮੇਟੀ ਨੇ ਫ਼ੈਸਲਾ ਲਿਆ ਕਿ 19 ਤਰੀਕ ਤੋਂ ਅਗਲੇ ਅਗਲੇ ਹੁਕਮ ਤਕ ਮੰਦਰ ਦੇ ਕਿਵਾੜ ਮੁੜ ਬੰਦ ਕੀਤੇ ਜਾ ਰਹੇ ਹਨ।

Posted By: Seema Anand