ਨੀਮਚ, ਜੇਐੱਨਐੱਨ : ਮੱਧ ਪ੍ਰਦੇਸ਼ ਦੀ ਜ਼ਿਲ੍ਹਾ ਸਹਿਕਾਰੀ ਬੈਂਕ ਦੀ ਜਾਵਦ ਸ਼ਾਖਾ ਤੋਂ ਮਾਤਰ 17 ਸੈਕਿੰਡ 'ਚ 11 ਸਾਲ ਦੇ ਬੱਚੇ ਵੱਲੋਂ 10 ਲੱਖ ਰੁਪਏ ਚੁਰਾਉਣ ਦੇ ਮਾਮਲੇ 'ਚ ਪੁਲਿਸ ਦੇ 30 ਘੰਟਿਆਂ ਮਗਰੋਂ ਵੀ ਖ਼ਾਲੀ ਹੱਥ ਹੈ। ਬੁੱਧਵਾਰ ਨੂੰ ਪੁਲਿਸ ਨੇ ਆਲੇ-ਦੁਆਲੇ ਦੇ ਪਿੰਡਾਂ 'ਚ ਖਾਨਾਬਦੋਸ਼ ਲੋਕਾਂ ਦੇ ਡੇਰਿਆਂ ਦੀ ਸਰਚਿੰਗ ਕੀਤੀ ਤੇ ਢਾਬੇ ਤਲਾਸ਼ੇ। ਸੀਸੀਟੀਵੀ ਫੁਟੇਜ਼ ਦੇ ਮਾਧਿਅਮ ਨਾਲੋਂ ਵੱਖ-ਵੱਖ ਇਲਾਕਿਆਂ 'ਚ ਬੱਚਿਆਂ ਨੂੰ ਲੱਭਣ ਦਾ ਯਤਨ ਜਾਰੀ ਹੈ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸਹਿਕਾਰੀ ਬੈਂਕ ਨੀਮਚ ਦੀ ਜਾਵਦ ਸ਼ਾਖਾ 'ਚ ਮੰਗਲਵਾਰ ਸਵੇਰੇ ਲਗਪਗ 11 ਵਜੇ ਬੈਂਕ ਦਾ ਨਿਯਮਿਤ ਕੰਮਕਾਜ ਸ਼ੁਰੂ ਹੋਇਆ ਸੀ। ਗਾਰਡ ਰਣਜੀਤ ਰਾਠੌਰ ਨੇ 500-500 ਦੀ ਦੱਥੀ 'ਚ ਬੰਨ੍ਹੇ 20 ਲੱਖ ਰੁਪਏ ਕੈਸ਼ੀਅਰ ਦੇ ਕੈਬਿਨ 'ਚ ਰੱਖੇ। ਉਸ ਸਮੇਂ ਕੈਸ਼ੀਅਰ ਦਾਨਿਸ਼ ਖਾਨ ਪੇਟੀ ਲੈਣ ਤਿਜੌਰੀ ਵੱਲ ਗਏ। ਫਿਰ ਮੌਕਾ ਦੇਖ ਕੇ ਲਗਪਗ 11 ਸਾਲ ਦਾ ਬੱਚਾ ਕੈਸ਼ੀਅਰ ਦੇ ਕੈਬਿਨ 'ਚ ਵੜਿਆ ਤੇ 500-500 ਰੁਪਏ ਦੇ ਨੋਟਾਂ ਦੀਆਂ ਦੱਥੀ ਥੈਲੇ 'ਚ ਪਾ ਕੇ ਮਾਤਰ 17 ਸੈਕਿੰਡ 'ਚ ਗਾਇਬ ਹੋ ਗਿਆ। ਤਿਜੌਰੀ ਵਾਲੇ ਕਮਰੇ ਤੋਂ ਵਾਪਸ ਕੈਸ਼ੀਅਰ ਖਾਨ ਨੇ ਰੁਪਏ ਗਾਇਬ ਦੇਖ ਕੇ ਤੱਤਕਾਲ ਮੈਨੇਜਰ ਐੱਲਐੱਨ ਮੀਣਾ ਨੂੰ ਸੂਚਨਾ ਦਿੱਤੀ। ਮੀਣਾ ਖ਼ੁਦ ਥਾਣੇ ਪਹੁੰਚੇ ਤੇ ਰਿਪੋਰਟ ਦਰਜ ਕਰਵਾਈ। ਸੀਸੀਟੀਵੀ ਫੁਟੇਜ ਦੇ ਮਾਧਿਅਮ ਰਾਹੀਂ ਪਤਾ ਚੱਲਿਆ ਕਿ ਲਗਪਗ 11 ਸਾਲ ਦੇ ਬੱਚੇ ਨੇ ਸਿਰਫ਼ 17 ਸੈਕਿੰਡ 'ਚ ਘਟਨਾ ਨੂੰ ਅੰਜ਼ਾਮ ਦਿੱਤਾ।

ਬੈਂਕ ਕੈਸ਼ੀਅਰ ਦੀ ਵੀ ਲਾਪਰਵਾਹੀ

ਬੈਂਕ ਕਰਮਚਾਰੀਆਂ ਦੀ ਵੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਆਮ ਤੌਰ 'ਤੇ ਕੈਸ਼ੀਅਰ ਦਾ ਕੈਬਿਨ ਹਮੇਸ਼ਾ ਬੰਦਾ ਰਹਿੰਦਾ ਹੈ ਜੇਕਰ ਕੈਸ਼ੀਅਰ ਨੂੰ ਬਾਹਰ ਨਿਕਲਣਾ ਹੁੰਦਾ ਹੈ ਤਾਂ ਉਹ ਦੋ ਮਿੰਟ ਲਈ ਵੀ ਕੈਬਿਨ ਨੂੰ ਲਾਕ ਕਰਦਾ ਹੈ। ਕੁਲੈਕਟਰ ਜਤਿੰਦਰ ਸਿੰਘ ਰਾਜੇ ਦੇ ਆਦੇਸ਼ ਦੇ ਬਾਵਜੂਦ ਬੈਂਕ 'ਚ ਦਾਖਲ ਹੋਣ ਵਾਲਿਆਂ ਦੀ ਮਾਸਕ ਹਟਾ ਕੇ ਸਕੈਨਿੰਗ ਨਹੀਂ ਕੀਤੀ ਜਾ ਰਹੀ ਸੀ।

ਬੱਚਾ ਗੈਂਗ ਸਰਗਰਮ : ਐੱਸਪੀ

ਨੀਮਚ ਨੇ ਪੁਲਿਸ ਸੁਪਰਡੈਂਟ ਮਨੋਜ ਕੁਮਾਰ ਰਾਏ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਖੇਤਰ 'ਚ ਕੋਈ ਬੱਚਾ ਗੈਂਗ ਸਰਗਰਮ ਹੈ। ਪਿਛਲੇ ਦਿਨਾਂ 'ਚ ਮਨਾਸਾ 'ਚ ਵੀ ਇਕ ਕਿਸਾਨ ਦੇ ਬੈਗ 'ਚੋਂ ਇਕ ਲੱਖ 80 ਹਜ਼ਾਰ ਰੁਪਏ ਚੋਰੀ ਹੋਏ ਸੀ। ਇਸ ਦੌਰਾਨ ਕਿਸਾਨ ਬਾਈਕ ਖੜੀ ਕਰ ਕੇ ਬਾਜ਼ਾਰ 'ਚ ਅੰਬ ਖਰੀਦ ਰਿਹਾ ਸੀ। ਰਾਏ ਨੇ ਦੱਸਿਆ ਕਿ ਪੈਸੇ ਲੈ ਕੇ ਫਰਾਰ ਬੱਚੇ ਦੀ ਭਾਲ ਜਾਰੀ ਹੈ। ਛੇਤੀ ਹੀ ਦੋਸ਼ੀ ਬੱਚੇ ਨੂੰ ਲੱਭ ਲਿਆ ਜਾਵੇਗਾ।

Posted By: Ravneet Kaur