ਪੀਟੀਆਈ, ਨਵੀਂ ਦਿੱਲੀ : ਸਰਕਾਰ ਨੇ ਸੋਮਵਾਰ ਨੂੰ ਅਲਕੋਹਲ ਅਧਾਰਿਤ ਹੈਂਡ ਸੈਨੇਟਾਈਜ਼ਰ ਦੇ ਨਿਰਯਾਤ 'ਤੇ ਲੱਗੀ ਰੋਕ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਹੁਣ ਸਿਰਫ਼ ਡਿਸਪੈਂਸਰ ਪੰਪ ਬੋਤਲ ਤੋਂ ਸੈਨੇਟਾਈਜ਼ਰ ਕੱਢਣ ਵਾਲਾ ਪੰਪ ਨਾਲ ਯੁਕਤ ਅਲਕੋਹਲ ਆਧਾਰਿਤ ਹੈਂਡ ਸੈਨੇਟਾਈਜ਼ਰ ਦੇ ਨਿਰਯਾਤ 'ਤੇ ਰੋਕ ਜਾਰੀ ਰਹੇਗੀ।

ਵਿਦੇਸ਼ ਵਪਾਰ ਡਾਇਰੈਕਟੋਰੇਟ ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਡਿਸਪੈਂਸਰ ਪੰਪ ਨਾਲ ਯੁਕਤ ਹੈਂਡ ਸੈਨੇਟਾਈਜ਼ਰ ਤੋਂ ਇਲਾਵਾ ਹੋਰ ਹਰ ਤਰ੍ਹਾਂ ਦੇ ਅਲਕੋਹਲ ਅਧਾਰਿਤ ਹੈਂਡ ਸੈਨੇਟਾਈਜ਼ਰ ਦੇ ਨਿਰਯਾਤ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਦੇਖਦੇ ਹੋਏ ਮਾਰਚ ਵਿਚ ਹਰ ਤਰ੍ਹਾਂ ਦੇ ਹੈਂਡ ਸੈਨੇਟਾਈਜ਼ਰ ਦੇ ਨਿਰਯਾਤ 'ਤੇ ਰੋਕ ਲਾ ਦਿੱਤੀ ਸੀ। ਮਈ ਵਿਚ ਇਸ 'ਚ ਢਿੱਲ ਦਿੰਦੇ ਹੋਏ ਸਿਰਫ਼ ਅਲਕੋਹਲ ਅਧਾਰਿਤ ਹੈਂਡ ਸੈਨੇਟਾਈਜ਼ਰ ਦੇ ਨਿਰਯਾਤ 'ਤੇ ਰੋਕ ਜਾਰੀ ਰੱਖੀ ਗਈ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਦੇਸ਼ ਵਿਚ ਹੀ ਡਿਸਪੈਂਸਰ ਪੰਪ ਬਣਾਉਣ ਦੀ ਸਮਰੱਥਾ ਨੂੰ ਪ੍ਰਫੁੱਲਤ ਕਰਨ ਲਈ ਇਹ ਫ਼ੈਸਲਾ ਲਿਆ ਹੈ। ਫਿਲਹਾਲ ਇਸ ਤਰ੍ਹਾਂ ਦੇ ਜ਼ਿਆਦਾਤਰ ਪੰਪ ਚੀਨ ਤੋਂ ਮੰਗਾਏ ਜਾਂਦੇ ਹਨ। ਸਰਕਾਰ ਆਤਮ ਨਿਰਭਰ ਭਾਰਤ ਯੋਜਨਾ ਤਹਿਤ ਕੋਸ਼ਿਸ਼ਾਂ ਕਰ ਰਹੀ ਹੈ ਕਿ ਦੇਸ਼ ਇਸ ਮਾਮਲੇ ਵਿਚ ਵੀ ਆਤਮਨਿਰਭਰ ਬਣ ਜਾਏ।

Posted By: Tejinder Thind