ਨਈ ਦੁਨੀਆ, ਨਵੀਂ ਦਿੱਲੀ : ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ 27 ਫਰਵਰੀ 2019 ਤੋਂ ਪਹਿਲਾਂ ਘੱਟ ਹੀ ਲੋਕ ਜਾਣਦੇ ਸਨ ਪਰ ਇਸ ਤਾਰੀਕ ਨੇ ਅਭਿਨੰਦਨ ਨੂੰ ਹਰ ਭਾਰਤੀ ਦਾ ਹੀਰੋ ਬਣਾ ਦਿੱਤਾ। ਭਾਰਤ ਹੀ ਨਹੀਂ, ਦੁਨੀਆਭਰ ਤੋਂ ਵਿੰਗ ਕਮਾਂਡਰ ਅਭਿਨੰਦਨ ਦੀ ਜਾਂਬਾਜੀ ਤੇ ਬਹਾਦੁਰੀ ਦੇ ਚਰਚੇ ਹੋ ਰਹੇ ਹਨ।

ਦਰਅਸਲ, ਪਾਕਿਸਤਾਨੀ ਏਅਰਫੋਰਸ ਨੇ 26 ਫਰਵਰੀ 2019 ਨੂੰ ਭਾਰਤ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਦਾ ਬਦਲਾ ਲੈਣ ਲਈ ਜਦੋਂ ਭਾਰਤੀ ਸਰਹੱਦ 'ਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਮਿਗ-21 ਬਾਇਸਨ ਪਲੇਨ ਉਡਾ ਰਹੇ ਵਿੰਗ ਕਮਾਂਡਰ ਨੇ ਪਾਕਿਸਤਾਨ ਦੇ ਐੱਫ-16 ਵਿਮਾਨਾਂ ਨੂੰ ਡਾਗ-ਫਾਈਟ 'ਚ ਨਾ ਸਿਰਫ਼ ਖਦੇੜ ਦਿੱਤਾ, ਬਲਕਿ ਇਕ ਐੱਫ-16 ਵਿਮਾਨ ਨੂੰ ਮਾਰ ਸੁੱਟਿਆ ਸੀ।

ਹਾਲਾਂਕਿ, ਇਸ ਦੌਰਾਨ ਉਨ੍ਹਾਂ ਦਾ ਵਿਮਾਨ ਹਾਦਸਾ ਗ੍ਰਸਤ ਹੋ ਗਿਆ ਤੇ ਉਸ ਨੂੰ ਬਚਾਉਣ ਲਈ ਪੈਰਾਸ਼ੂਟ ਤੋਂ ਛਾਲ ਮਾਰ ਦਿੱਤੀ। ਹਵਾ 'ਚ ਉੱਡਦਾ ਹੋਇਆ ਉਨ੍ਹਾਂ ਦਾ ਪੈਰਾਸ਼ੂਟ ਪਾਕਿਸਤਾਨੀ ਸਰਹੱਦ ਤੋਂ ਉਨ੍ਹਾਂ ਨੂੰ ਲੈ ਗਿਆ ਤੇ ਉੱਥੇ ਪਾਕਿਸਤਾਨੀ ਫ਼ੌਜ ਨੇ ਉਨ੍ਹਾਂ ਨੂੰ ਬੰਧਕ ਬਣਾ ਲਿਆ।

ਇਸ ਦੌਰਾਨ ਪਾਕਿਸਤਾਨੀ ਫ਼ੌਜ ਨੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ ਤੇ ਭਾਰਤ ਖ਼ਿਲਾਫ਼ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿੰਗ ਕਮਾਂਡਰ ਨੇ ਬਿਨਾਂ ਡਰੇ, ਉਨ੍ਹਾਂ ਨੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਤੇ ਹਰ ਸਵਾਲ ਦੇ ਜਵਾਬ 'ਚ ਇਹੀ ਕਿਹਾ- 'ਸੌਰੀ, ਮੈਂ ਇਸ ਦੇ ਬਾਰੇ 'ਚ ਤੁਹਾਨੂੰ ਨਹੀਂ ਦੱਸ ਸਕਦਾ।'

ਇਸ ਤੋਂ ਬਾਅਦ ਭਾਰਤੀ ਕੂਟਨੀਤੀ ਤੇ ਵੈਸ਼ਿਵਕ ਦਬਾਅ ਦੇ ਚੱਲਦਿਆਂ ਪਾਕਿਸਤਾਨ ਨੇ ਸਿਰਫ਼ 60 ਘੰਟਿਆਂ ਦੇ ਅੰਦਰ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਨੂੰ ਰਿਹਾਅ ਕਰਨਾ ਪਿਆ। ਪੂਰੇ ਸਨਮਾਨ ਨਾਲ ਵਿੰਗ ਕਮਾਂਡਰ ਅਭਿਨੰਦਨ ਜਦੋਂ ਭਾਰਤ 'ਚ ਪਹੁੰਚੇ, ਤਾਂ ਪੂਰੇ ਦੇਸ਼ 'ਚ ਜ਼ਸ਼ਨ ਦਾ ਮਾਹੌਲ ਸੀ।

Posted By: Amita Verma