ਨਵੀਂ ਦਿੱਲੀ, ਪੀਟੀਆਈ : ਦਵਾਈ ਕੰਪਨੀ ਬਾਲ ਫਾਰਮਾ ਨੇ ਕੋਰੋਨਾ ਇਨਫੈਕਟਿਡਾਂ ਦੇ ਇਲਾਜ 'ਚ ਇਸਤੇਮਾਲ ਕੀਤੀ ਜਾਣ ਵਾਲੀ ਐਂਟੀ ਵਾਇਰਲ ਦਵਾਈ ਫੇਵੀਪਿਰਾਵਿਰ (Favipiravir) ਨੂੰ ਬਾਲ ਫਲੂ (BALFlu) ਦੇ ਨਾਂ ਨਾਲ ਬਾਜ਼ਾਰ 'ਚ ਪੇਸ਼ ਕੀਤਾ ਹੈ। ਬੈਂਗਲੁਰੂ ਸਥਿਤ ਕੰਪਨੀ ਨੇ ਕਿਹਾ ਕਿ 400 ਐੱਮਜੀ ਦੀ ਇਕ ਟੈਬਲੇਟ ਦੀ ਕੀਮਤ 85 ਰੁਪਏ ਹੈ। ਫੇਵੀਪਿਰਾਵੀਰ ਦਾ ਇਸਤੇਮਾਲ ਕੋਰੋਨਾ ਵਾਇਰਸ ਦੇ ਹਲਕੇ ਤੇ ਮੱਧਮ ਪੱਧਰ ਤਕ ਇਨਫੈਕਟਿਡ ਮਰੀਜ਼ਾਂ ਦੇ ਇਲਾਜ 'ਚ ਕੀਤਾ ਜਾਂਦਾ ਹੈ।

ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿਚ ਕਿਹਾ ਕਿ ਬਾਲਫਲੂ ਦਾ ਇਸਤੇਮਾਲ 53 ਤਰ੍ਹਾਂ ਦੇ ਇਨਫਲੂਏਂਜ਼ਾ ਵਿਸ਼ਾਣੂਆਂ ਦੇ ਇਲਾਜ ਵਿਚ ਵੀ ਕੀਤਾ ਜਾ ਸਕਦਾ ਹੈ ਜਿਸ ਵਿਚ ਇਬੋਲਾ ਵਾਇਰਸ, ਏਰੇਨਾਵਾਇਰਸ, ਬਨੀਆਵਾਇਰਸ, ਫਾਇਲੋਵਾਇਰਸ, ਵੈਸਟ ਨਾਇਲ ਵਾਇਰਸ ਤੇ ਲਾਸਾ ਵਾਇਰਸ ਸ਼ਾਮਲ ਹਨ। ਭਾਰਤੀ ਡਰੱਗ ਕੰਟਰੋਲਰ (DCGI) ਨੇ ਕੋਵਿਡ ਦੇ ਇਲਾਜ ਲਈ ਐਮਰਜੈਂਸੀ ਇਸਤੇਮਾਲ ਸਬੰਧੀ ਬਾਲਫਲੂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਹਿਲੇ ਦਿਨ ਮਰੀਜ਼ ਨੂੰ ਦਵਾਈ ਦੀ 1,800 ਮਿਲੀਗ੍ਰਾਮ ਦੀ ਸਿਫਾਰਸ਼ ਖੁਰਾਕ ਲੈਣੀ ਪਵੇਗੀ। ਇਸ ਤੋਂ ਬਾਅਦ 2 ਤੋਂ 14 ਦਿਨ ਤਕ 800 ਮਿਲੀਗ੍ਰਾਮ ਦਵਾਈ ਦੀ ਸਿਫਾਰਸ਼ ਕੀਤੀ ਗਈ ਹੈ।

ਬਾਲ ਫਾਰਮਾ ਦੇ ਪ੍ਰਬੰਧ ਡਾਇਰੈਕਟਰ ਸ਼ੈਲੇਸ਼ ਸਿਰੋਇਆ ਨੇ ਕਿਹਾ ਕਿ ਬਾਲਫਲੂ 'ਚ 28.7 ਫ਼ੀਸਦ ਤੇਜ਼ੀ ਨਾਲ ਵਾਇਰਸ ਖ਼ਤਮ ਕਰਨ ਦੀ ਸਮਰੱਥਾ ਹੈ ਤੇ ਇਸ ਨੂੰ 85 ਰੁਪਏ ਪ੍ਰਤੀ ਟੈਬਲੇਟ ਦੀ ਬੇਹੱਦ ਸਸਤੀ ਕੀਮਤ 'ਤੇ ਵੇਚਿਆ ਜਾ ਰਿਹਾ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਇਸ ਦਵਾਈ ਦੀ ਵਰਤੋਂ ਕਰਨ ਵਿਚ ਸਮਰੱਥ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਾਲਫਲੂ ਭਾਰਤ ਦੇ ਸਾਰੇ ਪ੍ਰਮੁੱਖ ਬਾਜ਼ਾਰਾਂ 'ਚ ਪ੍ਰਿਸਕ੍ਰਿਪਸ਼ਨ ਦਵਾਈ ਦੇ ਰੂਪ 'ਚ ਉਪਲਬਧ ਹੈ। ਇਸ ਦੀ ਦੂਸਰੀ ਖੇਪ ਮੱਧ ਜੂਨ ਤਕ ਆ ਜਾਵੇਗੀ।

ਇਹ ਐਂਟੀਬਾਡੀ ਕਾਕਟੇਲ ਦੋ ਦਵਾਈਆਂ ਕੈਸਿਰਿਵਿਮੈਬ ਤੇ ਇਮਦੇਵਿਮੈਬ ਦਾ ਮਿਸ਼ਰਨ ਹੈ। ਭਾਰਤ 'ਚ ਇਸ ਦਾ ਇਕ ਲੱਖ ਪੈਕ ਉਪਲਬਧ ਹੈ। ਇਕ ਪੈਕ ਵਿਚ ਦੋ ਡੋਜ਼ ਹਨ, ਇਸ ਤਰ੍ਹਾਂ ਇਸ ਨਾਲ ਦੋ ਲੱਖ ਮਰੀਜ਼ਾਂ ਨੂੰ ਫਾਇਦਾ ਹੋਵੇਗਾ। ਬਾਲਗਾਂ ਦੇ ਨਾਲ ਹੀ 12 ਸਾਲ ਤੋਂ ਜ਼ਿਆਦਾ ਉਮਰ ਤੇ 40 ਕਿੱਲੋਗ੍ਰਾਮ ਤੋਂ ਜ਼ਿਆਦਾ ਵਜ਼ਨ ਵਾਲੇ ਬੱਚਿਆਂ ਦੇ ਇਲਾਜ ਵਿਚ ਵੀ ਇਸ ਦਾ ਇਸਤੇਮਾਲ ਕੀਤਾ ਜਾਵੇਗਾ।

Posted By: Seema Anand