ਜੇਐੱਨਐੱਨ, ਨਵੀਂ ਦਿੱਲੀ : ਦੁਨੀਆ ਦਾ ਸਭ ਤੋਂ ਖ਼ਤਰਨਾਕ ਅੱਤਵਾਦੀ ਅਬੁ-ਬਕਰ-ਅਲ-ਬਗ਼ਦਾਦੀ ਅਮਰੀਕੀ ਕਮਾਂਡੋ ਹੱਥੋਂ ਮਾਰਿਆ ਗਿਆ ਹੈ। ਵਿਸ਼ੇਸ਼ ਅਮਰੀਕੀ ਕਮਾਂਡੋ ਤੇ ਡਾਕ ਸਕੁਐਡ ਨੇ ਸੀਰੀਆ ਦੇ ਖੂੰਖਾਰ ਅੱਤਵਾਦੀ ਸੰਗਠਨ ISIS ਮੁਖੀ ਬਗ਼ਦਾਦੀ ਨੂੰ ਬਾਰਿਸ਼ਾ, ਸੀਰੀਆ 'ਚ ਮਾਰ ਮੁਕਾਇਆ ਹੈ। ਆਤਮਘਾਤੀ ਦਸਤੇ ਤਿਆਰ ਕਰਨ ਵਾਲਾ ਬਗ਼ਦਾਦੀ ਖ਼ੁਦ ਆਪਣੀ ਮੌਤ ਦੇਖ ਕੇ ਕੰਬ ਗਿਆ ਸੀ। ਆਖ਼ਰੀ ਪਲ਼ਾਂ 'ਚ ਜਾਨ ਬਚਾਉਣ ਲਈ ਉਹ ਭੱਜਣ ਲੱਗਾ ਸੀ। ਕੀ ਤੁਸੀਂ ਜਾਣਦੇ ਹੋ ਕਿ ਅੱਤਵਾਦ ਦਾ ਆਕਾ ਕੁਝ ਖ਼ੂਬਸੂਰਤ ਫ਼ੌਜਣਾਂ ਦੇ ਡਰੋਂ ਬਾਰਿਸ਼ਾ ਦੀਆਂ ਗੁਫ਼ਾਵਾਂ 'ਚ ਲੁਕਣ ਨੂੰ ਮਜਬੂਰ ਹੋਇਆ ਸੀ।

ਬਗ਼ਦਾਦੀ ਦੇ ਇਸ ਖ਼ੌਫ ਦਾ ਕਾਰਨ ਬਣੀਆਂ ਇਹ ਫ਼ੌਜਣਾਂ ਕੁਰਦ ਦੀਆਂ ਹਨ। ISIS ਦੇ ਗੜ੍ਹ ਸੀਰੀਆ 'ਚ ਇਨ੍ਹਾਂ ਕੁਰਦਿਸ਼ ਫਾਈਟਰਜ਼ ਦੀ ਦਹਿਸ਼ਤ ਹੈ ਕਿ ਅੱਤਵਾਦੀ ਇਨ੍ਹਾਂ ਦੇ ਕੈਂਪਾਂ ਦੇ ਆਸ-ਪਾਸ ਵੀ ਨਹੀਂ ਫਟਕਦੇ ਹਨ। ਇਨ੍ਹਾਂ ਫ਼ੌਜਣਾਂ ਨੇ ਆਈਐੱਸਆਈਐੱਸ ਦੇ ਕਈ ਲੜਾਕਿਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ।

ਇਨ੍ਹਾਂ ਮਹਿਲਾ ਫ਼ੌਜਣਾਂ ਦਾ ਕੈਂਪ ISIS ਦੇ ਗੜ੍ਹ 'ਚ ਹੈ, ਜਿੱਥੇ ਇਨ੍ਹਾਂ ਨੇ ਅੱਤਵਾਦੀਆਂ ਨੂੰ ਖਧੇੜ ਦਿੱਤਾ ਹੈ। ਆਈਐੱਸਆਈਐੱਸ ਇਨ੍ਹਾਂ ਫ਼ੌਜਣਾਂ ਤੋਂ ਇਸ ਕਦਰ ਡਰਦਾ ਹੈ ਕਿ ਇਨ੍ਹਾਂ ਵਿਚੋਂ ਕਈਆਂ ਦੇ ਸਿਰ ਲੱਖਾਂ, ਕਰੋੜਾਂ ਰੁਪਏ ਦਾ ਇਨਾਮ ਵੀ ਹੈ।

ਦਿੱਤੀ ਜਾਂਦੀ ਹੈ ਜੰਗ ਦੀ ਸਭ ਤੋਂ ਮੁਸ਼ਕਿਲ ਟ੍ਰੇਨਿੰਗ

ਇਨ੍ਹਾਂ ਮਹਿਲਾ ਕਮਾਂਡੋਜ਼ ਦਾ ਨਾਂ ਕੁਰਦ ਲੜਾਕਿਆਂ 'ਚ ਸ਼ਾਮਲ ਹੈ। ਇਨ੍ਹਾਂ ਨੂੰ ਸੀਰੀਆ ਦੇ ਸਰਹੱਦੀ ਇਲਾਕਿਆਂ 'ਚ ਇਸਲਾਮਿਕ ਸਟੇਟ (IS) ਖ਼ਿਲਾਫ਼ ਮੋਰਚੇ 'ਤੇ ਤਾਇਨਾਤ ਕੀਤਾ ਗਿਆ ਹੈ। ਇਸਲਾਮਿਕ ਸਟੇਟ ਦੇ ਲੜਾਕਿਆਂ ਨਾਲ ਮੁਕਾਬਲਾ ਕਰਨ ਲਈ ਇਨ੍ਹਾਂ ਨੂੰ ਗਰਮ ਤੇ ਪਥਰੀਲੇ ਰੇਗਿਸਤਾਨ 'ਚ ਜੰਗ ਦੀ ਸਭ ਤੋਂ ਮੁਸ਼ਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ।

IS ਦੇ ਗੜ੍ਹ 'ਚ ਜਮਾਇਆ ਪੈਰ

ਕਿਸੇ ਵੀ ਤਰ੍ਹਾਂ ਦੇ ਮੁਕਾਬਲਾ ਕਰਨ ਲਈ ਇਨ੍ਹਾਂ ਮਹਿਲਾ ਕਮਾਂਡੋਜ਼ ਨੂੰ ਹਰ ਤਰ੍ਹਾਂ ਦੇ ਹਥਿਆਰ ਅਤੇ ਗੋਲ਼ਾ-ਬਾਰੂਦੀ ਦੀ ਸਿਖਲਾਈ ਦਿੱਤੀ ਗਈ ਹੈ। ਇਰਾਕ ਦੀਆਂ ਇਹ ਬਹਾਦਰ ਕੁਰਦਿਸ਼ ਔਰਤਾਂ, ਕੁਰਦਿਸ਼ ਪੇਸ਼ਮੇਰਗਾ ਫਾਈਟਰਜ਼ 'ਚ ਸ਼ਾਮਲ ਹਨ। ਇਰਾਕ ਦੇ ਬਰਲਿਨ 'ਚ ਇਨ੍ਹਾਂ ਨੂੰ ਫ਼ੌਜੀ ਸਿਖਲਾਈ ਦਿੱਤੀ ਜਾਂਦੀ ਹੈ। ਆਈਐੱਸ ਲੜਾਕਿਆਂ ਨੇ ਕਦੀ ਸੋਚਿਆ ਵੀ ਨਹੀਂ ਹੋਵੇਗੀ ਕਿ ਕੁਰਦ ਦਸਤੇ ਦੀਆਂ ਇਹ ਲੜਕੀਆਂ ਉਨ੍ਹਾਂ 'ਤੇ ਇਸ ਕਦਰ ਭਾਰੀ ਪੈਣਗੀਆਂ। ਇਨ੍ਹਾਂ ਕੁਰਦ ਲੜਕੀਆਂ ਨੇ ਕੱਟੜਪੰਥੀਆਂ ਦੇ ਦੰਦ ਖੱਟੇ ਕਰ ਦਿੱਤੇ ਹਨ।

ਵੱਖਰੇ ਕੁਰਦਿਸਤਾਨ ਦਾ ਹੈ ਸੁਪਨਾ

ਇਸਲਾਮਿਕ ਸਟੇਟ ਦਾ ਮੁਕਾਬਲਾ ਕਰਨ ਲਈ ਅਮਰੀਕਾ ਤੇ ਜਰਮਨੀ ਵੀ ਇਨ੍ਹਾਂ ਕੁਰਦ ਲੜਾਕਿਆਂ ਨੂੰ ਕਈ ਤਰ੍ਹਾਂ ਦੀ ਸਿਖਲਾਈ ਦੇ ਚੁੱਕੇ ਹਨ। ਵੱਖ-ਵੱਖ ਦੇਸ਼ਾਂ ਤੋਂ ਆਈਆਂ ਸਾਰੀਆਂ ਕੁੜੀਆਂ ਵੱਖਰੇ ਕੁਰਦਿਸਤਾਨ ਦੇਸ਼ ਦਾ ਸੁਪਨਾ ਦੇਖਦੀਆਂ ਹਨ। ਕੁਝ ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਨੂੰ ਅਲੱਗ-ਅਲੱਗ ਫਰੰਟ 'ਤੇ ਆਈਐੱਸ ਲੜਾਕਿਆਂ ਨਾਲ ਮੁਕਾਬਲਾ ਕਰਨ ਲਈ ਭੇਜਿਆ ਜਾਂਦਾ ਹੈ।

ਸਿਖਲਾਈ ਦੌਰਾਨ ਇਨ੍ਹਾਂ ਜਾਂਬਾਜ਼ਾਂ ਨੂੰ ਇਕ ਗੀਤ ਵਾਰ-ਵਾਰ ਸੁਣਾਇਆ ਅਤੇ ਯਾਦ ਕਰਵਾਇਆ ਜਾਂਦਾ ਹੈ, ਜਿਸ ਦੇ ਬੋਲ ਹਨ- ਪਿਆਰੀ ਮਾਂ, ਮੇਰੇ ਲੀਏ ਆਂਸੂ ਮਤ ਬਹਾਨਾ। ਮੈਂ ਮਾਤਰਭੂਮੀ ਪਰ ਮਿਟਨੇ ਕੇ ਲੀਏ ਤਿਆਰ ਹੂੰ। ਮੈਂ ਦੁਸ਼ਮਨ ਕੋ ਮਿਟਾਨੇ ਜਾ ਰਹੀ ਹੂੰ।' ਇਸ ਗੀਤ ਦਾ ਇਸਤੇਮਾਲ ਇਨ੍ਹਾਂ ਲੜਕੀਆਂ 'ਚ ਦੇਸ਼ਭਗਤੀ ਤੇ ਬਲੀਦਾਨ ਦੀ ਭਾਵਨਾ ਪੈਦਾ ਕਰਨ ਲਈ ਕੀਤਾ ਜਾਂਦਾ ਹੈ।

ਵਿਵਾਦਤ ਇਲਾਕਾ ਹੈ ਕੁਰਦ

ਕੁਰਦ, ਇਕ ਵਿਵਾਦਤ ਇਲਾਕਾ ਹੈ, ਜੋ ਇਸਲਾਮਕ ਸਟੇਟ ਦੇ ਲੜਾਕਿਆਂ ਨਾਲ ਤਾਂ ਲੜ ਰਿਹਾ ਹੈ। ਈਰਾਨ, ਸੀਰੀਆ ਤੇ ਤੁਰਕੀ ਸਰਹੱਦੀ ਇਲਾਕਿਆਂ 'ਚ ਕੁਰਦ ਆਬਾਦੀ ਨੂੰ ਆਪਣੇ ਲਈ ਖ਼ਤਰਾ ਮੰਨਦੇ ਹਨ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਕੁਰਦਿਸਤਾਨ ਇਕ ਹੈ। ਉਨ੍ਹਾਂ ਇਲਾਕੇ ਦੇ ਸਾਰੇ ਕੁਰਦਾਂ ਦੀ ਹਿਫ਼ਾਜ਼ਤ ਲਈ ਹਥਿਆਰ ਉਠਾਏ ਹਨ।

ਦੋ ਮੋਰਚਿਆਂ 'ਤੇ ਲੜ ਰਹੀਆਂ ਹਨ ਕੁਰਦ ਔਰਤਾਂ

ਕੁਰਦ ਦੀਆਂ ਇਨ੍ਹਾਂ ਮਹਿਲਾ ਲੜਾਕਿਆਂ ਨੇ ਦੱਸਿਆ ਕਿ ਉਹ ਦੋ ਮੋਰਚਿਆਂ 'ਤੇ ਲੜ ਰਹੀਆਂ ਹਨ। ਪਹਿਲਾ ਦੁਸ਼ਮਣ ਅਤੇ ਦੂਸਰਾ ਜਿਨਸੀ ਹਿੰਸਾ। ਕੁਰਦ ਲੜਾਕੇ ਔਰਤਾਂ ਅਤੇ ਪੁਰਸ਼ਾਂ ਵਿਚਕਾਰ ਭੇਦਭਾਵ ਨਹੀਂ ਕਰਦੇ ਹਨ। ਮਹਿਲਾ ਬ੍ਰਿਗੇਡ ਕਹਿੰਦੀ ਹੈ ਕਿ ਉਹ ਕਿਸੇ ਤੋਂ ਕਮਜ਼ੋਰ ਨਹੀਂ ਹੈ। ਉਹ ਕਿਸੇ ਵੀ ਹਾਲਤ 'ਚ ਅਤੇ ਕਿਤੇ ਵੀ ਲੜ ਸਕਦੀ ਹੈ।

Posted By: Seema Anand