ਸਟੇਟ ਬਿਊਰੋ, ਜੰਮੂ : ਬਾਬਾ ਅਮਰਨਾਥ ਦੇ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਦੋ ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਸ਼ਰਧਾਲੂਆਂ 'ਚ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਬਣਿਆ ਹੋਇਆ ਹੈ। ਇਕ ਜੁਲਾਈ ਤੋਂ ਸ਼ੁਰੂ ਹੋਈ ਯਾਤਰਾ ਲਈ ਜੰਮੂ ਤੋਂ ਪਹਿਲਾ ਜੱਥਾ 30 ਜੂਨ ਨੂੰ ਪਹਿਲਗਾਮ ਤੇ ਬਾਲਟਾਲ ਲਈ ਰਵਾਨਾ ਹੋਇਆ ਸੀ। ਯਾਤਰਾ ਦੇ 16ਵੇਂ ਦਿਨ ਦੋ ਲੱਖ ਦਾ ਅੰਕੜਾ ਪਾਰ ਕਰ ਗਿਆ। ਯਾਤਰਾ ਦੇ ਆਧਾਰ ਕੈਂਪ ਯਾਤਰੀ ਨਿਵਾਸ ਭਗਵਤੀ ਨਗਰ ਤੋਂ ਮੰਗਲਵਾਰ ਸਵੇਰੇ 3967 ਸ਼ਰਧਾਲੂਆਂ ਦਾ ਜੱਥਾ ਪਹਿਲਗਾਮ ਤੇ ਬਾਲਟਾਲ ਲਈ ਰਵਾਨਾ ਹੋਇਆ। ਬਾਲਟਾਲ ਰੂਟ ਤੋਂ 1615 ਸ਼ਰਧਾਲੂ ਰਵਾਨਾ ਹੋਏ, ਜਿਸ 'ਚ 1112 ਮਰਦ, 485 ਅੌਰਤਾਂ ਤੇ 18 ਬੱਚੇ ਸ਼ਾਮਲ ਸਨ। ਪਹਿਲਗਾਮ ਰੂਟ ਤੋਂ 2352 ਸ਼ਰਧਾਲੂ ਰਵਾਨਾ ਹੋਏ, ਜਿਸ 'ਚ 1741 ਮਰਦ, 455 ਅੌਰਤਾਂ, 35 ਬੱਚੇ ਤੇ 121 ਸਾਧੂ ਸ਼ਾਮਲ ਸਨ। ਸ਼ਰਧਾਲੂ 165 ਵਾਹਨਾਂ 'ਤੇ ਸਵਾਰ ਹੋ ਕੇ ਯਾਤਰਾ 'ਤੇ ਗਏ।

ਪਿਛਲੇ ਸਾਲ ਬਾਬਾ ਅਮਰਨਾਥ ਯਾਤਰਾ ਨੇ 20ਵੇਂ ਦਿਨ ਦੋ ਲੱਖ ਦਾ ਅੰਕੜਾ ਪਾਰ ਕੀਤਾ ਸੀ। ਪਹਿਲਾਂ 16 ਦਿਨਾਂ ਦੇ ਹਿਸਾਬ ਨਾਲ ਇਸ ਵਾਰ ਪਿਛਲੇ ਸਾਲ ਦੀ ਯਾਤਰਾ ਦਾ ਰਿਕਾਰਡ ਟੁੱਟਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਦੱਸਣਯੋਗ ਹੈ ਕਿ 2015 'ਚ 14 ਦਿਨਾਂ 'ਚ ਦੋ ਲੱਖ ਦਾ ਅੰਕੜਾ ਪਾਰ ਹੋਇਆ ਸੀ। ਦੱਸਣਯੋਗ ਹੈ ਕਿ 2015 'ਚ 14 ਦਿਨਾਂ 'ਚ ਦੋ ਲੱਖ ਦਾ ਅੰਕੜਾ ਪਾਰ ਹੋਇਆ ਸੀ। ਉਸ ਤੋਂ ਬਾਅਦ ਇਸ ਵਾਰ 16 ਦਿਨਾਂ 'ਚ ਦੋ ਲੱਖ ਦਾ ਅੰਕੜਾ ਪਾਰ ਹੋਇਆ ਹੈ।