ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵਡੀ ਆਜ਼ਾਦਪੁਰ ਸਬਜ਼ੀ ਮੰਡੀ ਦੇ ਆਸਪਾਸ ਮੰਗਲਵਾਰ ਸਵੇਰ ਤੋਂ ਹੀ ਖ਼ਤਰਨਾਕ ਜਾਮ ਲੱਗਾ ਹੋਇਆ ਹੈ। ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਟੈਂਪੂ ਜਾਮ 'ਚ ਫਸੇ ਹੋਏ ਹਨ। ਅਸਲ ਵਿਚ ਦਿੱਲੀ ਸਰਕਾਰ ਨੇ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਤੇ ਕੋਰੋਨਾ ਵਾਇਰਸ ਦੇ ਫੈਲਦੇ ਲਾਗ ਦੌਰਾਨ ਨਵੀਂ ਵਿਵਸਥਾ ਤਿਆਰ ਕੀਤੀ ਹੈ। ਇਸ ਤਹਿਤ ਮੰਗਲਵਾਰ ਤੋਂ ਆਜ਼ਾਦਪੁਰ ਮੰਡੀ 4 ਘੰਟੇ ਖੁੱਲ੍ਹ ਰਹੀ ਹੈ। ਇਸੇ ਦੌਰਾਨ ਆਜ਼ਾਦਪੁਰ ਮੰਡੀ ਦੇ ਆਸਪਾਸ ਮੰਗਲਵਾਰ ਸਵੇਰ ਤੋਂ ਜਾਮ ਲੱਗਾ ਹੋਇਆ ਹੈ। ਅਸਲ ਵਿਚ ਟਰੱਕਾਂ ਦੀ ਆਵਾਜਾਈ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਹੋਣ ਕਾਰਨ ਇੱਥੇ ਜਾਮ ਲੱਗ ਗਿਆ ਹੈ, ਉੱਥੇ ਹੀ ਟ੍ਰੈਫਿਕ ਹਾਲਾਤ ਨੂੰ ਨਾਰਮਲ ਕਰਨ 'ਚ ਜੁਟੀ ਹੋਈ ਹੈ।

ਦੱਸ ਦੇਈਏ ਕਿ ਦਿੱਲੀ ਸਰਕਾਰ ਦੇ ਨਵੇਂ ਫ਼ੈਸਲੇ ਤਹਿਤ ਆਜ਼ਾਦਪੁਰ ਮੰਡੀ 'ਚ ਸਵੇਰੇ 6 ਤੋਂ ਰਾਤ 10 ਵਜੇ ਤਕ ਸਬਜ਼ੀ ਤੇ ਫਲ਼ਾਂ ਦੀ ਵਿਕਰੀ ਹੋਵੇਗੀ, ਜਦਕਿ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤਕ ਮੰਡੀ ਦੇ ਅੰਦਰ ਟਰੱਕਾਂ ਦੀ ਆਵਾਜਾਈ ਹੋ ਸਕੇਗੀ। ਮੰਡੀ 'ਚ ਲੋਕਾਂ ਦੀ ਭੀੜ 'ਤੇ ਰੋਕ ਲਗਾਉਣ ਲਈ ਹਰ 4 ਘੰਟੇ ਦੀ ਬ੍ਰੇਕ 'ਤੇ 1000 ਟੋਕਨ ਜਾਰੀ ਕੀਤੇ ਜਾਣਗੇ ਯਾਨੀ ਕਿ 4 ਘੰਟੇ ਦੇ ਵਕਫ਼ੇ 'ਚ ਮੰਡੀ ਦੇ ਅੰਦਰ ਇਕ ਹਜ਼ਾਰ ਤੋਂ ਜ਼ਿਆਦਾ ਖਰੀਦਦਾਰ ਨਹੀਂ ਰਹਿਣਗੇ।

ਸੋਮਵਾਰ ਨੂੰ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਰਾਜਧਾਨੀ 'ਚ ਸਬਜ਼ੀ-ਫਲਾਂ ਦੀਆਂ ਵਧਦੀਆਂ ਕੀਮਤਾਂ ਤੇ ਕਿਸਾਨਾਂ ਨੂੰ ਫ਼ਸਲ ਦਾ ਸਹੀ ਮੁੱਲ ਮਿਲਣ ਦੀਆਂ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਦਿੱਲੀ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਪਿਛਲੇ ਹਫ਼ਤੇ ਆਜ਼ਾਦਪੁਰ ਮੰਡੀ 'ਚ ਬਣਾਈ ਗਈ ਵਿਵਸਥਾ ਤਹਿਤ ਸਵੇਰੇ 6 ਤੋਂ ਲੈ ਕੇ 11 ਵਜੇ ਤਕ ਸਬਜ਼ੀਆਂ ਦੀ ਵਿਕਰੀ ਹੋ ਰਹੀ ਸੀ ਜਦਕਿ ਦੁਪਹਿਰੇ 2 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਫਲਾਂ ਦੀ ਵਿਕਰੀ ਕੀਤੀ ਜਾ ਰਹੀ ਸੀ। ਇਸ ਸਿਸਟਮ ਤਹਿਤ ਸਿਰਫ਼ 4000 ਸਬਜ਼ੀ ਖਰੀਦਦਾਰ ਤੇ ਇੰਨੇ ਹੀ ਫਲਾਂ ਦੇ ਖਰੀਦਦਾਰ ਪੂਰਾ ਦਿਨ ਮੰਡੀ ਦੇ ਅੰਦਰ ਇਕ ਤੈਅ ਸਮੇਂ 'ਚ ਆ-ਜਾ ਸਕਣਗੇ।

ਸ਼ੈੱਡ ਦੇ ਅੰਦਰ ਲਾਗੂ ਰਹੇਗਾ ਔਡ-ਈਵਨ ਨਿਯਮ

ਗੋਪਾਲ ਰਾਏ ਨੇ ਦੱਸਿਆ ਕਿ ਸਬਜ਼ੀ ਮੰਡੀ ਦੀ ਸ਼ੈੱਡ ਦੇ ਅੰਦਰ ਔਡ-ਈਵਨ ਸਿਸਟਮ ਜਾਰੀ ਰਹੇਗਾ ਯਾਨੀ ਇਕ ਦਿਨ ਜਿਸ ਸ਼ੈੱਡ ਦੇ ਅੰਦਰ ਕੰਮ ਹੋ ਰਿਹਾ ਹੈ, ਅਗਲੇ ਦਿਨ ਉਹ ਬੰਦ ਰਹੇਗਾ। ਜਿਹੜਾ ਵੀ ਦੁਕਾਨਦਾਰ ਸਰੀਰਕ ਦੂਰੀ ਦੀ ਪਾਲਣਾ ਕਰਦਾ-ਕਰਵਾਉਂਦਾ ਹੋਇਆ ਨਹੀਂ ਪਾਇਆ ਜਾਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Posted By: Rajnish Kaur