ਨਵੀਂ ਦਿੱਲੀ, ਜੇਐੱਨਐੱਨ : ਸ੍ਰੀਰਾਮ ਜਨਮਭੂਮੀ 'ਤੇ ਮੰਦਰ ਨਿਰਮਾਣ ਲਈ 5 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਮੀ ਨਾਲ ਮੰਦਰ ਦੀ ਨੀਂਹ ਪੱਥਰ ਰੱਖ ਕੇ ਕਰਨਗੇ। ਮਹਾਨ ਤੇ ਬ੍ਰਹਮ ਮੰਦਰ ਨਿਰਮਾਣ ਲਈ ਸਾਰੀਆਂ ਤਿਆਰੀਆਂ ਪੂਰੀ ਹੋ ਗਈਆਂ ਹਨ। ਭੂਮੀ ਪੂਜਨ ਦਾ ਤਿੰਨ ਦਿਨਾ ਰਸਮ ਸੋਮਵਾਰ ਸਵੇਰੇ 9 ਵਜੇ ਸ਼ੁਰੂ ਹੋ ਚੁੱਕਾ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਸੀਮਤ ਮਾਤਰਾ 'ਚ ਲੋਕ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਣਗੇ। ਅਜਿਹੇ 'ਚ ਦੇਸ਼ ਤੇ ਦੁਨੀਆਭਰ 'ਚ ਲੋਕਾਂ ਲਈ ਇਸ ਭੂਮੀ ਪੂਜਨ ਦਾ ਲਾਈਵ ਪ੍ਰਸਾਰਨ ਕੀਤਾ ਜਾਵੇਗਾ। ਆਯੋਜਨ ਦੀ ਲਾਈਵ ਸਟ੍ਰੀਮਿੰਗ ਡੀਡੀ ਨੈਸ਼ਨਲ ਤੇ ਡੀਡੀ ਨਿਊਜ 'ਤੇ ਪ੍ਰਸਾਰਿਤ ਕੀਤਾ। ਐਤਵਾਰ ਨੂੰ ਪ੍ਰਸਾਰ ਭਾਰਤੀ ਨੇ ਰਾਮ ਮੰਦਰ ਦੇ ਭੂਮੀ ਪੂਜਨ ਸਮਾਗਮ ਦੀ ਲਾਈਵ ਸਟ੍ਰੀਮਿੰਗ ਨੂੰ ਲੈ ਕੇ ਟਵੀਟ 'ਤੇ ਜਾਣਕਾਰੀ ਦਿੱਤੀ ਸੀ। ਡੀਡੀ ਨਿਊਜ ਲਾਈਵ ਤੇ ਡੀਡੀ ਇੰਡੀਆ ਲਾਈਵ 'ਤੇ 5 ਅਗਸਤ ਨੂੰ ਸਵੇਰੇ 6 ਵਜੇ ਤੋਂ ਅਯੁੱਧਿਆ 'ਚ ਪ੍ਰੋਗਰਾਮਾਂ ਦਾ ਲਗਾਤਾਰ ਕਵਰੇਜ ਸ਼ੁਰੂ ਹੋ ਜਾਵੇਗਾ। ਅਯੁੱਧਿਆ 'ਚ ਮੁੱਖ ਪ੍ਰੋਗਰਾਮਾਂ ਦੀ ਲਾਈਵ ਸਟ੍ਰੀਮਿੰਗ ਤੋਂ ਇਲਾਵਾ ਹਨੁਮਾਨਗੜੀ ਤੇ ਰਾਮ ਮੰਦਰ 'ਚ ਹੋਣ ਵਾਲੇ ਪ੍ਰੋਗਰਾਮ ਵੀ ਡੀਡੀ ਦੇ ਹੋਰ ਚੈਨਲਾਂ 'ਤੇ ਦਿਖਾਇਆ ਜਾਵੇਗਾ।

ਅਯੁੱਧਿਆ 'ਚ ਕਲ੍ਹ ਹੋਣ ਵਾਲੇ ਰਾਮ ਮੰਦਰ ਦੇ ਭੂਮੀਪੂਜਨ ਤੋਂ ਪਹਿਲਾਂ ਸ਼ਹਿਰ 'ਚ ਵੱਡੀ ਗਿਣਤੀ 'ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਆਗਮਨ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੇ ਹਰ ਪਹਿਲੂ ਨੂੰ ਪੂਰੀ ਬਾਰੀਕੀ ਨਾਲ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਬੁੱਧਵਾਰ ਨੂੰ ਅਯੁੱਧਿਆ 'ਚ ਦੋ ਘੰਟੇ 50 ਮਿੰਟ ਤਕ ਰਹਿਣਗੇ ਉਨ੍ਹਾਂ ਦਾ ਹੈਲੀਕਾਪਟਰ ਸਵੇਰੇ 11:30 ਵਜੇ ਸਾਕੇਤ ਕਾਲਜ ਕੰਪਲੈਕਸ 'ਚ ਬਣੇ ਹੈਲੀਪੇਡ 'ਤੇ ਉਤਰਨਗੇ।

ਇਸ ਤੋਂ ਬਾਅਦ ਪੀਐੱਮ ਮੋਦੀ ਪਹਿਲਾਂ ਤੋਂ ਹੀ ਤੈਅ 12:15 ਵਜੇ ਪਵਿੱਤਰ ਮਹੂਰਤ ਨੀਂਹ ਪੱਥਰ ਰੱਖਣਗੇ।

ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਰਾਮਲਲਾ ਦੇ ਦਰਬਾਰ 'ਚ ਮੌਜੂਦ ਰਹਿਣਗੇ। ਬਤੌਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਅਟਲ ਬਿਹਾਰੀ ਵਾਜਪੇਈ ਦਾ ਅਯੁੱਧਿਆ ਆਉਣਾ ਤਾਂ ਹੋਇਆ ਪਰ ਰਾਮਲਲਾ ਦੇ ਦਰਸ਼ਨ ਦਾ ਸਹਿਯੋਗ ਪ੍ਰਾਪਤ ਨਹੀਂ ਹੋਇਆ। ਮੋਦੀ ਪੰਜ ਅਗਸਤ ਨੂੰ ਪ੍ਰਧਾਨ ਮੰਤਰੀ ਰਹਿੰਦੇ ਨਾ ਸਿਰਫ਼ ਰਾਮਲਲਾ ਦੇ ਦਰਸ਼ਨ ਪੂਜਨ ਕਰਨਗੇ ਬਲਕਿ ਜਨਮਭੂਮੀ 'ਤੇ ਰਾਮ ਮੰਦਰ ਦਾ ਨੀਂਹ ਪੱਥਰ ਵੀ ਰੱਖਣਗੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਰਾਮਲਲਾ ਦਾ ਦਰਸ਼ਨ ਕੀਤਾ ਸੀ।

Posted By: Ravneet Kaur