ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋ ਮੁਸਲਿਮ ਦੇਸ਼ਾਂ ਤੋਂ ਮਿਲਿਆ ਸਨਮਾਨ ਪਾਕਿਸਤਾਨ ਦੇ ਮੂੰਹ 'ਤੇ ਚਪੇੜ ਹੈ। ਕਾਬਿਲੇਗ਼ੌਰ ਹੈ ਕਿ ਪੀਐੱਮ ਮੋਦੀ ਨੂੰ ਸ਼ਨਿਚਰਵਾਰ ਨੂੰ ਸੰਯੁਕਤ ਅਰਬ ਅਮੀਰਾਤ (UAE) ਦੀ ਯਾਤਰਾ ਦੌਰਾਨ ਸਰਬੋਰਤਮ ਪੁਰਸਕਾਰ 'ਆਰਡਰ ਆਫ ਜ਼ਾਯਦ' (Order of Zayed) ਨਾਲ ਨਵਾਜਿਆ ਗਿਆ। ਇਸ ਤੋਂ ਬਾਅਦ ਪੀਐੱਮ ਮੋਦੀ ਬਹਿਰੀਨ ਗਏ ਅਤੇ ਇੱਥੇ ਵੀ ਉਨ੍ਹਾਂ ਨੂੰ 'ਦਿ ਕਿੰਗ ਹਮਾਦ ਆਰਡਰ ਆਫ ਦਿ ਰਿਨੀਸਾਂਸ' ਨਾਲ ਸਨਮਾਨਿਤ ਕੀਤਾ ਗਿਆ। ਪੀਐੱਮ ਨੂੰ ਦੋਨਾਂ ਦੇਸ਼ਾਂ ਨੇ ਉਦੋਂ ਸਨਮਾਨਿਤ ਕੀਤਾ ਹੈ ਜਦੋਂ ਭਾਰਤ ਖ਼ਿਲਾਫ਼ ਕਸ਼ਮੀਰ ਮੁੱਦੇ 'ਤੇ ਪਾਕਿ ਨੇ ਕੌਮਾਂਤਰੀ ਪੱਧਰ 'ਤੇ ਮਾਹੌਲ ਤਿਆਰ ਕਰਨ ਲਈ ਦਿਨ-ਰਾਤ ਇਕ ਕੀਤਾ ਹੋਇਆ ਹੈ। ਅਜਿਹੇ ਵਿਚ ਮੁਸਲਿਮ ਦੇਸ਼ਾਂ ਤੋਂ ਮਿਲਿਆ ਸਨਮਾਨ ਉਸ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ।

ਪਾਕਿਸਤਾਨ ਨੂੰ ਇਕੱਲਾ ਕਰਨ ਦੇ ਯਤਨ 'ਚ ਭਾਰਤ ਸਫ਼ਲ

ਪੀਐੱਮ ਮੋਦੀ ਨੂੰ ਮਿਲੇ ਇਹ ਸਨਮਾਨ ਦਸਦੇ ਹਨ ਕਿ ਕੌਮਾਂਤਰੀ ਪੱਧਰ 'ਤੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਨੂੰ ਇਕੱਲਿਆਂ ਪਾਉਣ ਦੇ ਯਤਨ 'ਚ ਭਾਰਤ ਸਫ਼ਲ ਹੋ ਗਿਆ ਹੈ। ਨਾਲ ਹੀ ਇਹ ਯਕੀਨੀ ਹੋਇਆ ਹੈ ਕਿ ਨਵੀਂ ਦਿੱਲੀ ਦੇ ਮੁਸਲਿਮ ਦੇਸ਼ਾਂ ਨਾਲ ਸਬੰਧ ਪਹਿਲਾਂ ਨਾਲੋਂ ਬਿਹਤਰ ਹੋਏ ਹਨ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਮੁਸਲਿਮ ਦੇਸ਼ਾਂ ਤੋਂ ਮਿਲੇ ਅਜਿਹੇ ਸਨਮਾਨ ਪਾਕਿਸਤਾਨ ਦੇ ਮੂੰਹ 'ਤੇ ਕਰਾਰੀ ਚਪੇੜ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਭਾਰਤ ਨੂੰ ਪਾਕਿਸਤਾਨ ਵਿਸ਼ਵ ਭਾਈਚਾਰੇ 'ਚ ਖਾਸਕਰ ਇਸਲਾਮੀ ਦੇਸ਼ਾਂ ਵਿਚਕਾਰ ਇਕ ਤੋਂ ਬਾਅਦ ਇਕ ਅਸਫਲ ਯਤਨ ਕਰ ਰਿਹਾ ਹੈ।

Posted By: Seema Anand