v> ਨਵੀਂ ਦਿੱਲੀ : ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਮੁਲਜ਼ਮ ਕਾਰਪੋਰੇਟ ਲੌਬਿਸਟ ਦੀਪਕ ਤਲਵਾਰ ਖ਼ਿਲਾਫ਼ ਈਡੀ ਦੀ ਚਾਰਜਸ਼ੀਟ 'ਤੇ ਦਿੱਲੀ ਕੋਰਟ ਨੇ ਬੁੱਧਵਾਰ ਨੂੰ ਨੋਟਿਸ ਲੈਂਦੇ ਹੋਏ ਉਸ ਦੇ ਪੁੱਤਰ ਆਦਿਤਿਆ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਰੰਟ ਜਾਰੀ ਕੀਤਾ ਹੈ। ਅਗਲੀ ਸੁਣਵਾਈ 9 ਮਈ ਨੂੰ ਹੋਵੇਗੀ।

ਮਾਮਲੇ 'ਚ ਦੀਪਕ ਤਲਵਾਰ ਦੀ ਪਤਨੀ ਦੀਪਾ ਤਲਵਾਰ ਤੋਂ ਵੀ ਈਡੀ ਦੀ ਪੁੱਛਗਿੱਛ ਜਾਰੀ ਹੈ। ਈਡੀ ਅਨੁਸਾਰ, ਦੀਪਕ ਤਲਵਾਰ ਸਾਬਕਾ ਏਵੀਏਸ਼ਨ ਮੰਤਰੀ ਪ੍ਰਫੁੱਲ ਪਟੇਲ ਦੇ ਸੰਪਰਕ 'ਚ ਸੀ। ਤਲਵਾਰ 'ਤੇ ਇਹ ਦੋਸ਼ ਹੈ ਕਿ ਏਅਰ ਅਰੇਬੀਆ, ਅਮੀਰਾਤ ਲਈ ਵਿਚੋਲੇ ਦਾ ਕੰਮ ਕੀਤਾ ਅਤੇ ਤੱਤਕਾਲੀ ਏਵੀਏਸ਼ਨ ਮੰਤਰੀ ਪ੍ਰਫੁੱਲ ਪਟੇਲ ਤੋਂ ਕਈ ਕੰਮ ਕਰਵਾਏ। ਇਸ ਕਾਰਨ ਭਾਰਤ ਦੀ ਕੰਪਨੀ ਨੂੰ ਵੱਡਾ ਘਾਟਾ ਝੱਲਣਾ ਪਿਆ। ਇਸ ਦੇ ਬਦਲੇ ਉਸ ਦੀ ਕੰਪਨੀ ਨੂੰ 23 ਅਪ੍ਰੈਲ 2008 ਤੋਂ 6 ਫਰਵਰੀ 2009 ਵਿਚਕਾਰ ਵਿਦੇਸ਼ੀ ਏਅਰਲਾਇੰਸ ਕੰਪਨੀਆਂ ਤੋਂ 6.05 ਕਰੋੜ ਡਾਲਰ (ਕਰੀਬ 4.33 ਅਰਬ ਰੁਪਏ) ਮਿਲੇ ਸਨ।

Posted By: Seema Anand