ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸਾਵਰਕਰ ਤੇ ਮਹਾਤਮਾ ਗਾਂਧੀ ਬਾਰੇ ਦਿੱਤੇ ਗਏ ਬਿਆਨ ’ਤੇ ਮਚੇ ਬਵਾਲ ਤੋਂ ਬਾਅਦ ਇਤਿਹਾਸਕਾਰ ਵਿਕਰਮ ਸੰਪਤ ਨੇ ਸਬੂਤ ਪੇਸ਼ ਕੀਤੇ ਹਨ। ਉਨ੍ਹਾਂ ਨੇ ਕਿਤਾਬ ਦੀਆਂ ਉਨ੍ਹਾਂ ਲਾਈਨਾਂ ਨੂੰ ਵੀ ਸਾਂਝਾ ਕੀਤਾ ਹੈ, ਜਿਸ ਵਿਚ ਇਹ ਸਪੱਸ਼ਟ ਹੈ ਕਿ ਮਹਾਤਮਾ ਗਾਂਧੀ ਨੇ ਸਾਵਰਕਰ ਨੂੰ ਦਇਆ ਪਟੀਸ਼ਨ ਦਾਖ਼ਲ ਕਰਨ ਲਈ ਕਿਹਾ ਸੀ। ਸੰਪਤ ਨੇ ਰੱਖਿਆ ਮੰਤਰੀ ਦੇ ਬਿਆਨ ’ਤੇ ਚੁੱਕੇ ਜਾ ਰਹੇ ਸਵਾਲਾਂ ਦਾ ਸਬੂਤ ਦੇ ਨਾਲ ਜਵਾਬ ਦਿੱਤਾ ਹੈ। ਗਾਂਧੀ ਸੇਵਾਗ੍ਰਾਮ ਆਸ਼ਰਮ ਦੀ ਵੈੱਬਸਾਈਟ ’ਤੇ ਮਹਾਤਮਾ ਗਾਂਧੀ ਦੇ ਕੰਮਾਂ ਦੇ ਬਾਰੇ ਵਿਚ ਦਿੱਤੀ ਗਈ ਜਾਣਕਾਰੀ ਦੇ ਕਲੈਕਸ਼ਨ ਵਿਚ ਗਾਂਧੀ ਦੇ ਉਸ ਲੈਟਰ ਦਾ ਜ਼ਿਕਰ ਹੈ ਜੋ ਉਨ੍ਹਾਂ ਨੇ ਐੱਨਡੀ ਸਾਵਰਕਰ ਮਤਲਬ ਸਾਵਰਕਰ ਦੇ ਭਰਾ ਨੂੰ ਲਿਖਿਆ ਸੀ। ਮਹਾਤਮਾ ਗਾਂਧੀ ਦੀ ਇਹ ਚਿੱਠੀ ‘ਕਲੈਕਟੇਡ ਵਰਕਸ ਆਫ਼ ਮਹਾਤਮਾ ਗਾਂਧੀ’ ਦੇ ਵਾਲਿਊਮ 19 ਦੇ ਪੰਨਾ ਨੰਬਰ 348 ’ਤੇ ਮੌਜੂਦ ਹੈ। ਇਸ ਚਿੱਠੀ ਵਿਚ ਮਹਾਤਮਾ ਗਾਂਧੀ ਨੇ ਐੱਨਡੀ ਸਾਵਰਕਰ ਨੂੰ ਲਿਖਿਆ, ‘ਪਿਆਰੇ ਸਾਵਰਕਰ, ਮੇਰੇ ਕੋਲ ਤੁਹਾਡੀ ਚਿੱਠੀ ਹੈ, ਤੁਹਾਨੂੰ ਸਲਾਹ ਦੇਣਾ ਮੁਸ਼ਕਿਲ ਹੈ। ਹਾਲਾਂਕਿ, ਮੇਰਾ ਸੁਝਾਅ ਹੈ ਕਿ ਤੁਸੀਂ ਮਾਮਲੇ ਦੇ ਤੱਥਾਂ ਨੂੰ ਸਪੱਸ਼ਟ ਕਰਦੇ ਹੋਏ ਇਕ ਪਟੀਸ਼ਨ ਤਿਆਰ ਕਰੋ ਜਿਸ ਵਿਚ ਇਹ ਸਪੱਸ਼ਟ ਹੋ ਸਕੇ ਕਿ ਤੁਹਾਡੇ ਭਰਾ ਦੁਆਰਾ ਕੀਤਾ ਗਿਆ ਅਪਰਾਧ ਪੂਰੀ ਤਰ੍ਹਾਂ ਰਾਜਨੀਤਕ ਸੀ। ਮੈਂ ਇਹ ਸੁਝਾਅ ਇਸ ਲਈ ਦੇ ਰਿਹਾ ਹਾਂ ਤਾਂਕਿ ਮਾਮਲੇ ’ਤੇ ਜਨਤਾ ਦਾ ਧਿਆਨ ਕੇਂਦਰਤ ਕੀਤਾ ਜਾ ਸਕੇ। ਇਸ ਦਰਮਿਆਨ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਦੀ ਇਕ ਚਿੱਠੀ ਵਿਚ ਕਿਹਾ ਹੈ, ਮੈਂ ਇਸ ਮਾਮਲੇ ਵਿਚ ਆਪਣੇ ਤਰੀਕੇ ਨਾਲ ਅੱਗੇ ਵਧ ਰਿਹਾ ਹਾਂ।’

Posted By: Jatinder Singh