ਨਵੀਂ ਦਿੱਲੀ, ਜੇਐੱਨਐੱਨ : ਦੇਸ਼ ਦੇ ਕੁਝ ਸੂਬਿਆਂ ’ਚ ਹੜ੍ਹ ਨਾਲ ਬੁਰਾ ਹਾਲ ਹੈ। ਹੜ੍ਹ ਕਾਰਨ ਜਿੱਥੇ ਲੋਕਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਚਿੜੀਆਘਰ ’ਚ ਜਾਨਵਰ ਵੀ ਇਸ ਦੇ ਸ਼ਿਕਾਰ ਹੋ ਰਹੇ ਹਨ। ਪਾਣੀ ਦੀ ਵਜ੍ਹਾ ਨਾਲ ਜਾਨਵਰਾਂ ਦੀ ਵੀ ਮੌਤ ਹੋ ਰਹੀ ਹੈ। ਯੂਪੀ, ਅਸਾਮ, ਬਿਹਾਰ ਤੇ ਪੰਜਾਬ ’ਚ ਹੜ੍ਹ ਦੀ ਵਜ੍ਹਾ ਜਨਜੀਵਨ ਪ੍ਰਭਾਵਿਤ ਹਨ। ਤਸਵੀਰਾਂ ’ਚ ਦੇਖੋ ਇਨ੍ਹਾਂ ਸੂਬਿਆਂ ’ਚ ਹੜ੍ਹ ਦੀ ਵਜ੍ਹਾ ਨਾਲ ਖਰਾਬ ਹਾਲਾਤ ਦੇ ਨਜ਼ਾਰੇ।

ਯੂਪੀ ਦੇ ਗੋਰਖਪੁਰ ਦੀਆਂ ਦੇ ਮੁੱਖ ਨਦੀਆਂ ਰਾਪਤੀ ਤੇ ਰੋਹਿਨ ਇਸ ਸਮੇਂ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ। ਇਸ ਕਾਰਨ ਗੋਰਖਪੁਰ ’ਚ ਹੜ੍ਹ ਦਾ ਖਤਰਾ ਜ਼ਿਆਦਾ ਹੈ।

ਅਸਾਮ ਦੇ ਕਾਜਰੰਗਾ ਰਾਸ਼ਟਰੀ ਪਾਰਕ ਵੱਲੋਂ ਕਿਹਾ ਗਿਆ ਹੈ ਕਿ ਹੜ੍ਹ ਕਾਰਨ 80 ਫ਼ੀਸਦੀ ਤੋਂ ਜ਼ਿਆਦਾ ਪਾਰਕ ਦਾ ਹਿੱਸਾ ਪਾਣੀ ਨਾਲ ਡੁੱਬ ਗਿਆ ਹੈ। ਪੀ ਸ਼ਿਵਕੁਮਾਰ ਨਿਰਦੇਸ਼ਕ ਨੇ ਕਿਹਾ ਹੁਣ ਤਕ 66 ਜਾਨਵਰਾਂ ਦੀ ਮੌਤ ਹੋ ਚੁੱਕੀ ਹੈ ਤੇ 170 ਜਾਨਵਰਾਂ ਨੂੰ ਹੁਣ ਤਕ ਬਚਾਇਆ ਗਿਆ ਹੈ।

ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ’ਚ ਮਾਨਸੂਨ ਸ਼ੁਰੂ ਹੰੁਦੇ ਹੀ ਹੜ੍ਹ ਦਾ ਖਤਰਾ ਮੰਡਰਾਉਣਾ ਸ਼ੁਰੂ ਹੋ ਗਿਆ ਹੈ। ਇੱਥੇ ਕਈ ਡੇ੍ਰਨ, ਚੌਅ ਤੇ ਰਜਬਾਹੇ ਗੁਜਰਦੇ ਹਨ। ਜਿਨ੍ਹਾਂ ’ਚੋਂ ਬਰਸਾਤ ਦੇ ਦਿਨਾਂ ’ਚ ਪਾਣੀ ਆ ਜਾਣ ਨਾਲ ਹੇਠਲੇ ਇਲਾਕਿਆਂ ’ਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ।

Posted By: Ravneet Kaur