Assembly Election News in Punjabi : ਦਿਸਪੁਰ, ਏਐੱਨਆਈ : ਅਸਾਮ ਦੇ ਡਿਗਬੋਈ 'ਚ ਰਾਹੁਲ ਗਾਂਧੀ (Rahul Gandhi) ਨੇ ਇਕ ਵਾਰ ਫਿਰ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਫਾਰਮ ਬਿੱਲਾਂ (Farm Laws) ਨੂੰ ਬਿਨਾ ਚਰਚਾ ਦੇ ਪਾਸ ਕਰ ਦਿੱਤਾ ਗਿਆ। ਅੱਗੇ ਕਿਹਾ ਕਿ ਉਹ ਸਾਨੂੰ ਸੰਸਦ ਵਿਚ ਬੋਲਣ ਨਹੀਂ ਦਿੰਦੇ। ਹਾਲਾਂਕਿ, ਅਸੀਂ ਮਜ਼ਬੂਤ ਹਾਂ, ਅਸੀਂ ਤੁਹਾਡੀ ਰੱਖਿਆ ਕਰਾਂਗੇ ਤੇ ਪਿੱਛੇ ਨਹੀਂ ਹਟਾਂਗੇ।

ਇਸ ਤੋਂ ਪਹਿਲਾਂ ਅਸਾਮ 'ਚ ਸੰਬੋਧਨ ਕਰਨ ਤੋਂ ਪਹਿਲਾਂ ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਈ ਮੁੱਦਿਆਂ 'ਤੇ ਸਰਕਾਰ ਘੇਰੀ। ਉਨ੍ਹਾਂ ਟਵੀਟ ਕਰ ਕੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦੇ ਹੋਏ ਲਿਖਿਆ : 'ਇਸ ਸਰਕਾਰ ਨੇ ਕੀ ਵਧਾਇਆ? ਬੇਰੁਜ਼ਗਾਰੀ, ਮਹਿੰਗਾਈ, ਗ਼ਰੀਬੀ ਤੇ ਸਿਰਫ਼ ਮਿੱਤਰੋ ਦੀ ਕਮਾਈ।' ਆਪਣੇ ਟਵੀਟ 'ਚ ਉਨ੍ਹਾਂ ਇਕ ਇਮੇਜ ਸ਼ੇਅਰ ਕਰਦੇ ਹੋਏ ਕੋਰੋਨਾ ਦੇ ਵਧਦੇ ਮਾਮਲਿਆਂ ਸਬੰਧੀ ਵੀ ਸਰਕਾਰ ਨੂੰ ਘੇਰਿਆ।

ਉਨ੍ਹਾਂ ਦੈਨਿਕ ਹਿੰਦੀ ਅਖ਼ਬਾਰ ਦੀ ਇਕ ਪੋਸਟ ਸ਼ੇਅਰ ਕੀਤਾ, ਜਿਸ ਵਿਚ ਲਿਖਿਆ ਕਿ ਕੋਵਿਡ ਤੋਂ ਪਹਿਲਾਂ 9.9 ਕਰੋੜ ਲੋਕ ਮੱਧਮ ਆਮਦਨ ਵਰਗ ਦਾ ਹਿੱਸਾ ਸੀ, ਜਿਨ੍ਹਾਂ ਦੀ ਗਿਣਤੀ ਘਟ ਕੇ 6.6 ਰਹਿ ਗਈ ਸੀ। ਇਸ ਦੇ ਨਾਲ ਹੀ ਸਾਲ 2011 ਤੋਂ 2019 ਦੇ ਵਿਚਕਾਰ 5.7 ਕਰੋੜ ਲੋਕ ਨਿਮਨ ਆਮਦਨ ਵਰਗ 'ਚੋਂ ਨਿਕਲ ਕੇ ਮੱਧ ਆਮਦਨ ਵਰਗ ਦਾ ਹਿੱਸਾ ਬਣੇ ਸਨ। ਏਨਾ ਹੀ ਨਹੀਂ ਰੋਜ਼ ਦੋ ਡਾਲਰ (ਲਗਪਗ ਡੇਢ ਸੌ ਰੁਪਏ) ਜਾਂ ਘੱਟ ਕਮਾਉਣ ਵਾਲਿਆਂ ਦਾ ਅੰਕੜਾ 7.5 'ਤੇ ਜਾ ਪੁੱਜਾ।

ਅਸਾਮ 'ਚ ਸਿਆਸੀ ਪਾਰਾ ਵਧਦਾ ਜਾ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਆਹਮੋ-ਸਾਹਮਣੇ ਹਨ। ਇਕ ਪਾਸੇ ਜਿੱਥੇ ਰਾਹੁਲ ਗਾਂਧੀ ਅੱਜ ਤਿਨਸੁਕੀਆ 'ਚ ਆਈਓਸੀ ਰਿਫਾਈਨਰੀ 'ਚ ਮੁਲਾਜ਼ਮਾਂ ਨਾਲ ਗੱਲਬਾਤ ਕਰਨਗੇ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛਬੂਆ 'ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਅਸਾਮ ਦੀਆਂ ਚੋਣਾਂ 'ਚ ਇਸ ਬਾਰੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਸੀਏਏ ਨੂੰ ਚੋਣ ਮੁੱਦਾ ਬਣਾ ਰਹੇ ਹਨ। ਉੱਤੇ ਹੀ ਭਾਜਪਾ ਦਾ ਮੰਨਣਾ ਹੈ ਕਿ ਇਸ ਚੋਣ 'ਚ ਸੀਏਏ ਦਾ ਸੀਏਏ ਨੂੰ ਕੋਈ ਪ੍ਰਭਾਵ ਨਹੀਂ ਪਵੇਗਾ।

Posted By: Seema Anand