ਨਈ ਦੁਨੀਆ, ਨਵੀਂ ਦਿੱਲੀ : Arvind Kejriwal 16 ਫਰਵਰੀ, ਐਤਵਾਰ ਨੂੰ ਤੀਸਰੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਰਾਮਲੀਲ੍ਹਾ ਮੈਦਾਨ 'ਚ ਹੋਣ ਵਾਲੇ ਇਸ ਸਹੁੰ ਚੁੱਕ ਸਮਾਗਮ ਲਈ ਆਮ ਆਦਮੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਿਆ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਕੀ PM Modi ਇਹ ਸੱਦਾ ਸਵੀਕਾਰ ਕਰਦੇ ਹਨ? ਦੱਸ ਦੇਈਏ, ਆਮ ਆਦਮੀ ਪਾਰਟੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਇਸ ਸਹੁੰ ਚੁੱਕ ਸਮਾਗਮ 'ਚ ਦਿੱਲੀ ਦੀ ਜਨਤਾ ਨੂੰ ਖੁੱਲ੍ਹਾ ਸੱਦਾ ਹੈ ਤੇ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਨਹੀਂ ਬੁਲਾਇਆ ਜਾਵੇਗਾ। 8 ਫਰਵਰੀ ਨੂੰ ਦਿੱਲੀ ਦੀਆਂ ਸਾਰੀਆਂ 70 ਸੀਟਾਂ 'ਤੇ ਵੋਟਿੰਗ ਹੋਈ ਤੇ 11 ਫਰਵਰੀ ਨੂੰ ਵੋਟਾਂ ਦੀ ਗਿਣਤੀ। ਆਮ ਆਦਮੀ ਪਾਰਟੀ ਲਗਾਤਾਰ ਤੀਸਰੀ ਵਾਰ ਸੱਤਾ 'ਚ ਆਈ ਹੈ। ਇਸ ਵਾਰ 70 'ਚੋਂ 62 ਸੀਟਾਂ ਪਾਰਟੀ ਦੇ ਹੱਕ 'ਚ ਨਹੀਂ ਗਈਆਂ ਹਨ, ਉੱਥੇ ਹੀ ਭਾਜਪਾ ਨੂੰ ਸਿਰਫ਼ 8 ਸੀਟਾਂ ਨਾਲ ਸੰਤੋਖ ਕਰਨਾ ਪਿਆ ਹੈ। ਕਾਂਗਰਸ ਕੋਈ ਸੀਟ ਨਹੀਂ ਜਿੱਤ ਸਕੀ ਹੈ।

ਦਿੱਲੀ 'ਚ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਜਿੱਤ ਤੋਂ ਬਾਅਦ ਪਾਰਟੀ ਆਗੂ ਗੋਪਾਲ ਰਾਏ ਨੇ ਦੱਸਿਆ ਸੀ, 'ਇਹ ਜਿੱਤ ਦਿੱਲੀ ਦੇ 2 ਕਰੋੜ ਲੋਕਾਂ ਦੀ ਜਿੱਤੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਹਰ ਆਮ ਆਦਮੀ ਦੀ ਸਰਕਾਰ ਹੈ। 16 ਫਰਵਰੀ ਨੂੰ ਤੁਸੀਂ ਸਾਰੇ ਕੇਜਰੀਵਾਲ ਨੂੰ ਆਪਣਾ ਅਸ਼ੀਰਵਾਦ ਦੇਣ ਰਾਮਲੀਲ੍ਹਾ ਮੈਦਾਨ ਜ਼ਰੂਰ ਪਹੁੰਚੋ।

Posted By: Seema Anand