ਨਵੀਂ ਦਿੱਲੀ: Free Travel Scheme for Women in DTC buses: ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀਆ ਅਰਵਿੰਦ ਕੇਜਰੀਵਾਲ ਨੇ 15 ਅਗਸਤ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਔਰਤਾਂ ਨੂੰ ਡੀਟੀਸੀ ਤੇ ਕਲਸਟਰ ਬੱਸਾਂ 'ਚ ਮੁਫ਼ਤ ਸਫ਼ਰ ਦਾ ਐਲਾਨ ਕੀਤਾ ਹੈ। ਔਰਤਾਂ ਮੁਫ਼ਤ ਸਫ਼ਰ ਦਾ ਲਾਭ 29 ਅਕਤੂਬਰ ਤੋਂ ਲੈ ਸਕਦੀਆਂ ਹਨ।

ਬੁੱਧਵਾਰ ਤੋਂ ਹੀ ਸਿਆਸੀ ਗਲਿਆਰਿਆਂ 'ਚ ਚਰਚਾ ਸੀ ਕਿ ਸੀਐੱਮ ਕੇਜਰੀਵਾਲ 15 ਅਗਸਤ ਨੂੰ ਔਰਤਾਂ ਲਈ ਵੱਡਾ ਐਲਾਨ ਕਰ ਸਕਦੇ ਹਨ। ਅੱਜ ਛਾਤਰਸਾਲ ਸਟੇਡੀਅਮ 'ਚ 73ਵੇਂ ਸੁਤੰਤਰਤਾ ਦਿਵਸ ਦੇ ਸਮਾਗਮ 'ਤੇ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਾਰੀਆਂ ਭੈਣਾਂ ਲਈ ਉਹ ਆਪਣਾ ਫਰਜ਼ ਅਦਾ ਕਰ ਰਹੇ ਹਨ ਤੇ ਅਜਿਹਾ ਐਲਾਨ ਕਰਦੇ ਹਨ, ਜਿਸ ਨਾਲ ਭੈਣ ਦੀ ਸੁਰੱਖਿਆ ਵਧੇਗੀ, ਸਸ਼ਤੀਕਰਨ ਹੋਵੇਗਾ ਤੇ ਉਹ ਆਪਣੇ ਸੁਫ਼ਨੇ ਹਾਸਿਲ ਕਰਨ ਲਈ ਮਜ਼ਬੂਤ ਬਣਗੀਆਂ।

Posted By: Akash Deep