ਨਵੀਂ ਦਿੱਲੀ: Arun Jaitley funeral Live Updates: ਸਾਬਕਾ ਵਿੱਤ ਮੰਤਰੀ ਤੇ ਭਾਜਪਾ ਦੇ ਦਿੱਗਜ ਆਗੂ ਅਰੁਣ ਜੇਤਲੀ ਦਾ ਸ਼ਨਿਚਰਵਾਰ ਨੂੰ ਦਿੱਲੀ ਦੇ ਏਮਜ਼ 'ਚ ਦੇਹਾਂਤ ਹੋ ਗਿਆ। ਉਹ ਲੰਮੇ ਸਮੇਂ ਬਿਮਾਰ ਸਨ। ਉਨ੍ਹਾਂ ਨੇ ਦੁਪਹਿਰ 12.07 ਮਿੰਟ 'ਤੇ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਉਮਰ 66 ਸਾਲ ਸੀ। ਨਿਗਮ ਬੋਧ 'ਤੇ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਦੇ ਦਿੱਗਜ ਆਗੂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇੇ ਪਰਿਵਾਰ ਸਮੇਤ ਕਈ ਸਿਆਸੀ ਹਸਤੀਆਂ ਮੌਜੂਦ ਰਹੀਆਂ।

LIVE UPDATES

- ਅਰੁਣ ਜੇਤਲੀ ਦੀ ਚਿਤਾ ਨੂੰ ਦਿੱਤੀ ਬੇਟੇ ਰੋਹਨ ਨੇ ਅਗਨੀ, ਪੰਜ ਤੱਤਾਂ 'ਚ ਹੋਏ ਲੀਨ।

- ਉਪਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਿਗਮ ਬੋਧ ਘਾਟ 'ਤੇ ਮੌਜੂਦ ਹਨ।

- ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਨੂੰ ਭਾਜਪਾ ਹੈੱਡਕੁਆਰਟਰ ਤੋਂ ਨਿਗਮ ਬੋਧ 'ਤੇ ਅੰਤਿਮ ਯਾਤਰਾ ਲਈ ਲਿਜਾਇਆ ਜਾ ਰਿਹਾ ਹੈ। ਇੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

-ਕੇਂਦਰੀ ਮੰਤਰੀ ਹਰਸ਼ਵਰਧਨ, ਪਿਊਸ਼ ਗੋਇਲ, ਝਾਰਖੰਡ ਦੇ ਸੀਐੱਮ ਰਘੁਵਰ ਦਾਸ ਨੇ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਅਰੁਣ ਜੇਤਲੀ ਨੂੰ ਭਾਜਪਾ ਹੈੱਡਕੁਆਰਟਰ 'ਚ ਸ਼ਰਧਾਂਜਲੀ ਦਿੱਤੀ

- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਰਟੀ ਹੈੱਡਕੁਆਰਟਰ ਪਹੁੰਚ ਕੇ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਦਿੱਤੀ।

- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪਾਰਟੀ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨੇ ਅਰੁਣ ਜੇਤਲੀ ਨੂੰ ਪਾਰਟੀ ਹੈੱਡਕੁਆਰਟਰ 'ਚ ਸ਼ਰਧਾਂਜਲੀ ਦਿੱਤੀ।

- ਸੀਨੀਅਰ ਭਾਜਪਾ ਆਗੂ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਭਾਜਪਾ ਹੈੱਡਕੁਆਰਟਰ 'ਚ ਰੱਖ ਦਿੱਤੀ ਗਈ ਹੈ।

- ਸਾਬਕਾ ਕੇਂਦਰੀ ਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਦੀ ਦੇਹ ਨੂੰ ਭਾਜਪਾ ਹੈੱਡਕੁਆਰਟਰ ਲਿਜਾਇਆ ਜਾ ਰਿਹਾ ਹੈ।


- ਕਾਂਗਰਸ ਦੇ ਸੀਨੀਅਰ ਆਗੂ ਮੋਤੀਲਾਲ ਵੋਹਰਾ, ਐੱਨਸੀਪੀ ਆਗੂ ਸ਼ਰਦ ਪਵਾਰ ਤੇ ਪਰਫੁੱਲ ਪਟੇਲ. ਆਰਐੱਲਡੀ ਆਗੂ ਅਜੀਤ ਸਿੰਘ ਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਸੀਐੱਮ ਤੇ ਟੀਡੀਪੀ ਆਗੂ ਐੱਨ ਚੰਦਰਬਾਬੂ ਨਾਇਡੂ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਅਰੁਣ ਜੇਤਲੀ ਦੇ ਘਰ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ।


- ਸ਼ਨਿਚਰਵਾਰ ਨੂੰ ਬਹਿਰੀਨ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ, 'ਮੈਂ ਬਹਿਰੀਨ ਦੀ ਧਰਤੀ ਤੋਂ ਆਪਣੇ ਦੋਸਤ ਅਰੁਣ ਨੂੰ ਸ਼ਰਧਾਂਜਲੀ ਦਿੰਦਾ ਹਾਂ। ਭਗਵਾਨ ਇਸ ਦੁੱਖ ਦੇ ਸਮੇਂ 'ਚ ਉਨ੍ਹਾਂ ਦੇ ਪਰਿਵਾਰ ਨੂੰ ਸ਼ਾਂਤੀ ਦੇਵੇ। ਕੁਝ ਦਿਨ ਪਹਿਲਾਂ ਸਾਡੀ ਸਾਬਕਾ ਵਿਦੇਸ਼ ਮੰਤਰੀ ਭੈਣ ਸੁਸ਼ਮਾ ਸਵਰਾਜ ਸਾਨੂੰ ਛੱਡ ਕੇ ਚਲੀ ਗਈ ਤੇ ਅੱਜ ਸਾਡਾ ਦੋਸਤ ਅਰੁਣ ਜੇਤਲੀ ਚਲਾ ਗਿਆ।' ਬਹਿਰੀਨ 'ਚ ਅਰੁਣ ਜੇਤਲੀ ਨੂੰ ਯਾਦ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ, 'ਅੱਜ ਮੇਰੇ ਅੰਦਰ ਇਕ ਗਹਿਰਾ ਦਰਦ ਲੁਕਿਆ ਹੈ। ਹਰ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲਾ ਸਾਥੀ ਸਾਡਾ ਸਾਥ ਛੱਡ ਕੇ ਚਲਾ ਗਿਆ।'

- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅਰੁਣ ਜੇਤਲੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਭਾਰਤੀ ਰਾਜਨੀਤੀ 'ਚ ਸੂਰਜ ਵਾਂਗ ਚਮਕ ਰਹੇ ਸਨ। ਉਨ੍ਹਾਂ ਨੇ ਕਈ ਵਿਭਾਗਾਂ 'ਚ ਮੰਤਰੀ ਦੇ ਤੌਰ 'ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਦੇਸ਼ ਨੂੰ ਦਿਸ਼ਾ ਦਿੱਤੀ ਹੈ। ਜੇਤਲੀ ਦਾ ਦੇਹਾਂਤ ਦੇਸ਼ ਲਈ ਬਹੁਤ ਵੱਡਾ ਨੁਕਸਾਨ ਹੈ।

- ਅਰੁਣ ਜੇਤਲੀ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ।

- ਅਰੁਣ ਜੇਤਲੀ ਦਾ ਦੁਪਹਿਰ ਦੋ ਵਜੇ ਨਿਗਰ ਨਿਗਮ ਬੋਧ ਘਾਟ 'ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

- ਅੱਜ ਸਵੇਰੇ ਕਰੀਬ 11 ਵਜੇ ਉਨ੍ਹਾਂ ਦੀ ਦੇਹ ਨੂੰ ਭਾਜਪਾ ਹੈੱਡਕੁਆਰਟਰ 'ਚ ਰੱਖਿਆ ਜਾਵੇਗਾ।

- ਅਰੁਣ ਜੇਤਲੀ ਦੇਹ ਅੰਤਿਮ ਦਰਸ਼ਨਾਂ ਲਈ ਕੈਲਾਸ਼ ਕਾਲੋਨੀ ਸਥਿਤ ਉਨ੍ਹਾਂ ਦੇ ਘਰ 'ਚ ਰੱਖੀ ਗਈ ਹੈ।

Posted By: Akash Deep