ਨਈ ਦੁਨੀਆ : ਜੰਮੂ ਕਸ਼ਮੀਰ ਦੇ ਨੌਗਾਓਂ ਵਿਚ ਐਲਓਸੀ 'ਤੇ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ। ਇਸ ਤੋਂ ਕੁਝ ਸਮਾਂ ਬਾਅਦ ਹੀ ਭਾਰਤੀ ਫੌਜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਆਰਮੀ ਵੱਲੋਂ ਕਿਹਾ ਗਿਆ ਹੈ ਕਿ ਸਰਹੱਦ ਪਾਰ ਪਾਕਿਸਤਾਨ ਵਿਚ ਬਣੇ ਲਾਂਚਪੈਡਜ਼ ਵਿਚ 250 ਤੋਂ 300 ਅੱਤਵਾਦੀ ਭਾਰਤੀ ਸਰਹੱਦ ਵਿਚ ਘੁਸਪੈਠ ਕਰਨ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਉਤਰੀ ਕਸ਼ਮੀਰ ਦੇ ਨੌਗਾਓਂ ਸੈਕਟਰ ਦੇ ਕੂਪਵਾੜਾ ਵਿਚ ਸ਼ਨੀਵਾਰ ਨੂੰ 2 ਅੱਤਵਾਦੀਆਂ ਨੂੰ ਸੁਰੱਖਿਆ ਦਸਤਿਆਂ ਨੇ ਮੁਕਾਬਲੇ ਵਿਚ ਮਾਰ ਦਿੱਤਾ ਹੈ।

ਮੇਜਰ ਜਨਰਲ ਵਰਿੰਦਰ ਵਤਸ ਨੇ ਪ੍ਰ੍ਰੈਸ ਕਾਨਫਰੰਸ 'ਚ ਕਿਹੀਜਾ ਕਿ ਸੈਨਾ ਨੂੰ ਮਿਲੇ ਇਨਪੁਟਸ ਮੁਤਾਬਕ ਸਰਹੱਦ ਪਾਰ ਬਣੇ ਲਾਂਚਪੈਡਜ਼ ਵਿਚ ਵੱਡੀ ਗਿਣਤੀ ਵਿਚ ਅੱਤਵਾਦੀ ਮੌਜੂਦ ਹਨ ਅਤੇ ਇਨ੍ਹਾਂ ਦੀ ਗਿਣਤੀ ਢਾਈ ਸੌ ਤੋਂ ਲੈ ਕੇ 300 ਤਕ ਹੈ।

Posted By: Tejinder Thind