ਸ੍ਰੀਨਗਰ, ਜੇਐੱਨਐੱਨ। ਫ਼ੌਜ ਨੇ ਕਸ਼ਮੀਰ ਘਾਟੀ 'ਚ ਅੱਤਵਾਦੀਆਂ ਦਾ ਲੱਕ ਤੋੜ ਦਿੱਤਾ ਹੈ। ਫ਼ੌਜ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਘਾਟੀ 'ਚ ਜ਼ਾਕਿਰ ਮੂਸਾ ਦੇ ਸੰਗਠਨ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਜ਼ਾਕਿਰ ਮੂਸਾ ਸੰਗਠਨ ਦੇ ਆਖ਼ਰੀ ਸਰਗਨਾ ਅਬਦੁਲ ਹਮੀਦ ਲੱਹਾਰੀ ਨੂੰ ਮਾਰ ਦਿੱਤਾ। ਉਸ ਦੇ ਨਾਲ ਹੀ ਦੋ ਹੋਰ ਅੱਤਵਾਦੀ ਵੀ ਮਾਰੇ ਗਏ ਜਿਨ੍ਹਾਂਦੀ ਪਛਾਣ ਨਾਵੀਦ ਟਾਕ ਤੇ ਜੁਨੈਦ ਭੱਟ ਵਜੋਂ ਹੋਈ ਹੈ। ਦੱਸ ਦੇਈਏ ਕਿ ਜ਼ਾਕਿਰ ਮੂਸਾ ਅੰਸਾਰ ਗਜਵਾਤ ਉਲ ਹਿੰਦ ਅੱਤਵਾਦੀ ਸੰਗਠਨ ਦਾ ਮੁਖੀਆ ਸੀ, ਜਿਸ ਦੀ ਮੌਤ ਤੋਂ ਬਾਅਦ ਅਬਦੁਲ ਹਮੀਦ ਲੱਹਾਰੀ ਨੇ ਕਮਾਨ ਸੰਭਾਲ ਲਈ ਸੀ।

ਸੁਰੱਖਿਆ ਬਲਾਂ ਨੇ ਮੁਕਾਬਲੇ ਵਾਲੇ ਸਥਾਨ ਤੋਂ ਹਥਿਆਰ ਤੇ ਗੋਲ਼ਾ ਬਾਰੂਦ ਬਰਾਮਦ ਕੀਤਾ ਹੈ। ਇਹ ਅੱਤਵਾਦੀ ਦੱਖਣੀ ਕਸ਼ਮੀਰ 'ਚ ਪਿੰਡ ਵਾਸੀਆਂ ਤੇ ਪੰਚਾਂ-ਸਰਪੰਚਾਂ ਨੂੰ ਡਰਾ-ਧਮਕਾ ਰਹੇ ਹਨ। ਸੂਬਾ ਪੁਲਿਸ ਦੇ ਵਿਸ਼ੇਸ਼ ਮੁਹਿੰਮ ਪਾਰਟੀ ਦੇ ਜਵਾਨਾਂ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਨੂੰ ਅੰਜਾਮ ਦਿੱਤਾ। ਸੂਬਾ ਪੁਲਿਸ ਦੇ ਡਾਇਰੈਕਟਰ ਜਨਰਲ ਦਿਗਬਾਗ ਸਿੰਘ ਨੇ ਦੱਸਿਆ ਕਿ ਇਹ ਅੱਤਵਾਦੀ ਅਗਸਤ 'ਚ ਤ੍ਰਾਲ ਦੇ ਉੱਪਰੀ ਖੇਤਰ 'ਚ ਗੁੱਜਰ ਭਾਈਚਾਰੇ ਦੇ ਦੋ ਲੋਕਾਂ ਨੂੰ ਅਗਵਾ ਕਰ ਕੇ ਮੌਤ ਦੇ ਘਾਟ ਉਤਰਾਨ 'ਚ ਸ਼ਾਮਲ ਸਨ।

Posted By: Akash Deep