ਏਐੱਨਆਈ, ਨਵੀਂ ਦਿੱਲੀ : ਬੰਗਲਾਦੇਸ਼ ਦੇ ਦੌਰੇ ’ਤੇ ਪਹੁੰਚੇ ਫ਼ੌਜ ਮੁਖੀ ਨੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਿਨ੍ਹਾਂ ਨੇ 1971 ਦੇ ਲਿਬਰੇਸ਼ਨ ਯੁੱਧ ਦੌਰਾਨ ਦੇਸ਼ ਦੇ ਨਾਮ ਕੁਰਬਾਨੀ ਦਿੱਤੀ ਸੀ। ਇਸਦੇ ਨਾਲ ਹੀ ਫ਼ੌਜ ਮੁਖੀ ਨੂੰ ਸੇਨਕੁੰਜ ’ਚ ਭਾਰਤੀ ਸੈਨਾ ’ਚ ‘ਗਾਰਡ ਆਫ ਆਨਰ’ ਵੀ ਪ੍ਰਾਪਤ ਹੋਇਆ।

ਦੱਸ ਦੇਈਏ ਕਿ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ (Army chief General Manoj Mukund Naravane) ਬੰਗਲਾਦੇਸ਼ ਦੀ ਯਾਤਰਾ ਲਈ ਸਵੇਰੇ ਰਵਾਨਾ ਹੋਏ ਸਨ। ਫ਼ੌਜ ਵਲੋਂ ਆਏ ਤਾਜ਼ਾ ਬਿਆਨ ਅਨੁਸਾਰ, ਫ਼ੌਜ ਮੁਖੀ ਅਗਲੇ ਪੰਜ ਦਿਨਾਂ ਤਕ ਗੁਆਂਢੀ ਦੇਸ਼ ਦੇ ਦੌਰੇ ’ਤੇ ਹਨ। ਇਸ ਯਾਤਰਾ ਦਾ ਉਦੇਸ਼ ਭਾਰਤ ਤੇ ਬੰਗਲਾਦੇਸ਼ ਵਿਚਕਾਰ ਰੱਖਿਆ ਸਹਿਯੋਗ ਤੇ ਮਜ਼ਬੂਤ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣਾ ਹੈ। ਇਸ ਯਾਤਰਾ ਬਾਰੇ ਵਧੇਰੇ ਜਨਤਕ ਸੂਚਨਾ ਡਾਇਰੈਕਟੋਰੇਟ ਜਨਰਲ ਆਫ ਆਰਮੀ (ਆਈਐੱਚਕਿਊ) ਦੇ ਟਵਿੱਟਰ ਹੈਂਡਲ ਦੁਆਰਾ ਜਾਣਕਾਰੀ ਸਾਂਝੀ ਕੀਤੀ ਗਈ ਸੀ।

ਰਿਪੋਰਟ ਅਨੁਸਾਰ, ਇਸ ਦੌਰਾਨ ਫ਼ੌਜ ਮੁਖੀ 12 ਅਪ੍ਰੈਲ ਨੂੰ ਮਾਲੀ, ਦੱਖਣੀ ਸੂਡਾਨ ਅਤੇ ਮੱਧ ਅਫਰੀਕੀ ਗਣਰਾਜ ਦੇ ਸੰਯੁਕਤ ਰਾਸ਼ਟਰ ਮਿਸ਼ਨਾਂ ਦੇ ਫ਼ੌਜ ਕਮਾਂਡਰਾਂ ਅਤੇ ਰਾਇਲ ਭੂਟਾਨੀ ਫ਼ੌਜ ਦੇ ਉਪ-ਮੁਖ ਸੰਚਾਲਨ ਅਧਿਕਾਰੀ ਦੇ ਨਾਲ ਗੱਲਬਾਤ ਕਰਨ ਜਾਣਗੇ।

Posted By: Ramanjit Kaur