National news ਜੇਐੱਨਐੱਨ, ਆਟੋ ਡੈਸਕ : E-Challan ਭਾਰਤ 'ਚ ਈ ਚਾਲਾਨ ਨੂੰ ਲੋਕਾਂ ਦੀ ਸੁਵਿਧਾ ਲਈ ਲਾਗੂ ਕੀਤਾ ਸੀ, ਪਰ ਇਸ ਦਾ ਫਾਇਦਾ ਚੁੱਕਦੇ ਹੋਏ ਲੋਕ ਲਗਾਤਾਰ ਚਾਲਾਨ ਕੱਟਵਾ ਰਹੇ ਹਨ। ਹਾਲਾਂਕਿ ਚਾਲਾਨ ਨੂੰ ਭਰਨ ਦੀ ਪ੍ਰਕਿਰਿਆ 'ਚ ਕੁਝ ਹੀ ਲੋਕ ਸ਼ਾਮਲ ਹਨ। ਇਸ ਦੇ ਚੱਲਦੇ ਪੁਲਿਸ ਨੇ ਫੈਸਲਾ ਲਿਆ ਹੈ, ਕਿ ਜਿਨ੍ਹਾਂ ਲੋਕਾਂ ਨੇ ਆਪਣੇ ਵਾਹਨਾਂ ਦਾ ਈ-ਚਾਲਾਨ ਨਹੀਂ ਭਰਿਆਂ, ਉਨ੍ਹਾਂ ਦੀ ਕਾਰ ਨੂੰ 1 ਦਸੰਬਰ ਤੋਂ ਜ਼ਬਤ ਕੀਤਾ ਜਾਵੇਗਾ। ਚਾਲਾਨ ਜਮ੍ਹਾਂ ਨਾ ਕਰਨ ਵਾਲੇ ਲੋਕਾਂ ਦੇ ਵਾਹਨ ਨੂੰ ਹੁਣ ਜ਼ਬਤ ਕਰ ਲਿਆ ਜਾਵੇਗਾ।

ਜਾਣਕਾਰੀ ਲਈ ਦੱਸ ਦਈਏ ਇਕ ਰਿਪੋਰਟ ਅਨੁਸਾਰ ਹਰ ਦਿਨ ਕਰੀਬ 25,000 ਈ ਚਾਲਾਨ ਜਾਰੀ ਕੀਤੇ ਜਾਂਦੇ ਹਨ। ਜਿਸ ਦੇ ਚੱਲਦੇ ਮਹਾਰਾਸ਼ਟਰ 'ਚ ਕੁੱਲ 700 ਕਰੋੜ ਤੋਂ ਜ਼ਿਆਦਾ ਦਾ ਟ੍ਰੈਫਿਕ ਈ-ਚਾਲਾਨ ਜੁਰਮਾਨਾ ਪੈਂਡਿੰਗ ਹੈ। ਇਸ ਨਵੇਂ ਨਿਯਮ ਦੇ ਤਹਿਤ ਪਹਿਲਾਂ ਚਲਾਨ ਭਰਦੇ ਵਾਲਿਆਂ ਨੂੰ 10 ਦਿਨ ਦਾ ਸਮੇਂ ਦਿੱਤਾ ਜਾਵੇਗਾ ਜਿਸ ਦੇ ਬਾਅਦ ਵਾਹਨਾਂ ਨੂੰ ਜ਼ਬਤ ਕੀਤਾ ਜਾਵੇਗਾ। ਇਸ ਵਿਸ਼ੇ 'ਤੇ ਗੱਲ ਕਰਦੇ ਹੋਏ ਪਾਟਿਲ ਨੇ ਕਿਹਾ ਕਈ ਮੋਟਰ ਚਾਲਕਾਂ ਨੇ ਇਸ ਸਾਲ ਈ-ਚਾਲਕ ਦਾ ਭੁਗਤਾਨ ਨਹੀਂ ਕੀਤਾ। ਸਾਡੋ ਕੋਲ ਉਲੰਘਣ ਕਰਨ ਵਾਲਿਆਂ ਦੀ ਇਕ ਵੱਖ ਸੂਚੀ ਹੈ, ਜਿਸ ਦੇ ਕੋਲ 5,000 ਤੋਂ ਜ਼ਿਆਦੇ ਦਾ ਜੁਰਮਾਨਾ ਹੈ।

ਥਾਣਾ ਟ੍ਰੈਫਿਕ ਪੁਲਿਸ 14 ਫਰਵਰੀ 2019 ਤੋਂ ਈ-ਚਾਲਾਨ ਜਾਰੀ ਕਰ ਰਹੀ ਹੈ। ਕੋਰੋਨਾ ਦੇ ਕਾਰਨ ਰਹੇ ਲਾਕਡਾਊਨ ਦੇ ਦੌਰਾਨ ਪੁਲਿਸ ਨੇ ਲੱਖਾਂ ਚਾਲਾਨ ਕੀਤੇ ਹਨ। ਹਾਲਾਂਕਿ ਲੋਕਾਂ 'ਚ ਉਸ ਨੂੰ ਭਰਨ ਨੂੰ ਲੈ ਕੇ ਕੋਈ ਵੀ ਗਤੀਵਿਧੀ ਨਜ਼ਰ ਨਹੀਂ ਆ ਰਹੀ। ਪਿਛਲੇ ਸਾਲ ਕਰੀਬ 21 ਕਰੋੜ ਰੁਪਏ ਦੀ ਰਾਸ਼ੀ ਦੇ 6,30,232 ਈ-ਚਾਲਾਨ ਕੀਤੇ ਗਏ ਸੀ। ਜਦਕਿ ਇਸ ਸਾਲ ਜਨਵਰੀ ਤੋਂ ਅਕਤੂਬਰ ਦੇ ਅੰਤ ਤਕ 5,52,453 ਈ-ਚਾਲਾਨ ਜਾਰੀ ਕੀਤੇ ਗਏ ਹਨ। ਜਿਸ ਦੀ ਰਾਸ਼ੀ ਕੁੱਲ 22 ਕਰੋੜ ਰੁਪਏ ਹੈ।

Posted By: Sarabjeet Kaur