ਨਵੀਂ ਦਿੱਲੀ, ਜੇਐੱਨਐੱਨ : ਦਿੱਲੀ ਪੁਲਿਸ ਨੇ ਜਾਮੀਆ ਹਿੰਸਾ ਮਾਮਲੇ 'ਚ ਸ਼ਨਿਚਰਵਾਰ ਰਾਤ ਨੂੰ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ਪੁਲਿਸ ਨੇ ਜਾਮੀਆ ਹਿੰਸਾ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਨੇਤਾ ਆਸ਼ੂ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਹ ਸਨਸਨੀਖੇਜ ਕਾਰਵਾਈ ਕੀਤੀ ਹੈ। ਕੋਰੋਨਾ ਕਾਰਨ ਲਾਕਡਾਊਨ ਨਾਲ ਜਿੱਥੇ ਦਿੱਲੀ 'ਚ ਸ਼ਾਂਤੀ ਛਾਈ ਹੋਈ ਹੈ, ਉੱਥੇ ਦਿੱਲੀ ਪੁਲਿਸ ਦੀ ਇਸ ਕਾਰਵਾਈ ਨਾਲ ਸਿਆਸੀ ਮਾਹੌਲ ਗਰਮ ਹੋਣ ਦੇ ਆਸਾਰ ਹਨ।

ਦਿੱਲੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਆਸ਼ੂ ਖਾਨ ਤੋਂ ਕਾਫ਼ੀ ਦੇਰ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਸ਼ੂ ਖਾਨ ਖ਼ਿਲਾਫ਼ ਜਾਮੀਆ ਹਿੰਸਾ ਦੌਰਾਨ ਕਈ ਲੋਕਾਂ ਨੂੰ ਦੰਗਿਆਂ ਦੌਰਾਨ ਭੜਕਾਉਣ ਦਾ ਦੋਸ਼ ਹੈ। ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਵੀ ਆਸ਼ੂ ਖਾਨ ਤੋਂ ਕ੍ਰਾਈਮ ਬ੍ਰਾਂਚ ਪੁੱਛਗਿੱਛ ਕਰ ਚੁੱਕਿਆ ਹੈ।

Posted By: Jagjit Singh