ਜਾਸੰ, ਕਾਨਪੁਰ : ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indira Gandhi) ਦੀ ਹੱਤਿਆ ਦੇ ਵਿਰੋਧ 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਐਸਆਈਟੀ (Special Investigation Team) ਨੇ ਸ਼ਨਿੱਚਰਵਾਰ ਨੂੰ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਅਰਮਾਪੁਰ ਸਟੇਟ ਦੇ ਅੰਦਰ ਪਿਓ-ਪੁੱਤਰ ਦੀ ਹੱਤਿਆ ਦੇ ਮਾਮਲੇ 'ਚ ਕੀਤੀ ਗਈ। ਗ੍ਰਿਫਤਾਰ ਕੀਤੇ ਗਏ ਕਾਤਲਾਂ 'ਚ ਆਰਡੀਨੈਂਸ ਮੈਨੂਫੈਕਚਰਿੰਗ ਵਰਕਰਜ਼ ਆਰਗੇਨਾਈਜੇਸ਼ਨ ਦੇ ਵੱਡੇ ਆਗੂਆਂ 'ਚੋਂ ਇਕ ਬ੍ਰਜੇਸ਼ ਦੁਬੇ ਵੀ ਸ਼ਾਮਲ ਹੈ। ਐਸਆਈਟੀ ਨੇ ਦੋਵੇਂ ਮੁਲਜ਼ਮਾਂ ਨੂੰ ਸਵੇਰੇ ਹੀ ਅਦਾਲਤ 'ਚ ਪੇਸ਼ ਕੀਤਾ ਹੈ।

31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ 'ਚ ਵੱਖ-ਵੱਖ ਥਾਵਾਂ 'ਤੇ ਭੜਕੀ ਭੀੜ ਨੇ ਵੱਖ-ਵੱਖ ਸਥਾਨਾਂ 'ਤੇ ਹਮਲਾ ਕਰ ਕੇ 127 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਸਮੇਂ ਇਨ੍ਹਾਂ ਮਾਮਲਿਆਂ 'ਚ 40 ਕੇਸ ਦਰਜ ਹੋਏ ਸਨ, ਜਿਨ੍ਹਾਂ ਵਿੱਚ 29 'ਚ ਅੰਤਿਮ ਰਿਪੋਰਟ ਤੇ 11 ਕੇਸਾਂ 'ਚ ਚਾਰਜਸ਼ੀਟ ਅਦਾਲਤ 'ਚ ਦਾਖ਼ਲ ਹੋ ਚੁੱਕੀ ਹੈ। ਸੂਬਾ ਸਰਕਾਰ ਨੇ ਮਈ 2019 ਨੂੰ ਅੰਤਿਮ ਰਿਪੋਰਟ ਨਾਲ ਜੁੜੇ ਮਾਮਲਿਆਂ ਦੀ ਮੁੜ ਜਾਂਚ ਕਰਨ ਲਈ ਐਸਆਈਟੀ ਦਾ ਗਠਨ ਕੀਤਾ ਸੀ। 15 ਜੂਨ ਤੋਂ ਐਸਆਈਟੀ ਨੇ ਅੰਤਿਮ ਰਿਪੋਰਟ ਦੇ 9 ਮਾਮਲਿਆਂ ਵਿੱਚ ਗ੍ਰਿਫ਼ਤਾਰੀਆਂ ਦਾ ਦੌਰ ਸ਼ੁਰੂ ਕੀਤਾ, ਜਿਸ ਵਿੱਚ 28 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Posted By: Seema Anand