ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ’ਤੇ ਜਦ ਤਕ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾਂਦਾ ਤਦ ਤਕ ਸਾਨੂੰ ਸਾਰਿਆਂ ਨੂੰ ਪੂਰੀ ਤਰ੍ਹਾਂ ਸਤਰਕ ਰਹਿਣ ਦੀ ਜ਼ਰੂਰਤ ਹੈ। ਇਸ ਵਾਇਰਸ ਦੇ ਬਦਲਦੇ ਸਵਰੂਪ ਨੇ ਸਾਰਿਆਂ ਨੂੰ ਪਰੇਸ਼ਾਨ ਕੀਤਾ ਹੈ। ਇਸ ਵਾਇਰਸ ਦਾ ਸਾਹਮਣਾ ਕਰਨ ਲਈ ਵਿਗਿਆਨੀ ਲਗਾਤਾਰ ਰਿਸਰਚ ’ਚ ਜੁਟੇ ਹਨ ਤਾਂਕਿ ਕੋਰੋਨਾ ਦੇ ਵਧਦੇ ਮਾਮਲਿਆਂ ’ਤੇ ਰੋਕ ਲਗਾਈ ਜਾਵੇ। ਇਸ ਵਾਇਰਸ ਦੇ ਬਦਲਦੇ ਸਵਰੂਪ ’ਤੇ ਕਾਬੂ ਪਾਉਣ ਲਈ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗਨਾਈਜੇਸ਼ਨ ਨੇ anti-Covid drug 2-DG ਦਵਾਈ ਨੂੰ ਵਿਕਸਿਤ ਕੀਤਾ ਹੈ, ਜੋ ਕੋਰੋਨਾ ਵਾਇਰਸ ਖਿਲਾਫ਼ ਬਹੁਤ ਪ੍ਰਭਾਵਸ਼ਾਲੀ ਹੈ। ਇਸ ਦਵਾਈ ਨੂੰ ਲੈ ਕੇ DRDO ਦਾ ਦਾਅਵਾ ਹੈ ਕਿ 2 ਡੀਜੀ ਦਵਾਈ ਕੋਰੋਨਾ ਦੇ ਸਾਰੇ ਵੇਰੀਐਂਟ ਖਿਲਾਫ਼ ਪੁਖਤਾ ਤਰੀਕੇ ਨਾਲ ਕੰਮ ਕਰਦੀ ਹੈ।

ਖੋਜਕਰਤਾਂ ਅਨੁਸਾਰ ਇਹ ਦਵਾਈ SARS-CoV-2 ਦੀਆਂ ਜਟਿਲਤਾਵਾਂ ਨੂੰ ਘੱਟ ਕਰਦੀ ਹੈ ਤੇ ਸਿਹਤ ਕੋਸ਼ਿਕਾਵਾਂ ਨੂੰ ਇੰਫੈਕਸ਼ਨ ਇੰਡਚੂਸ ਸਾਈਟੋਪੇਥਿਕ ਇਫੈਕਟ ਤੋਂ ਬਚਾਉਂਦੀ ਹੈ। SARS-CoV-2 ਦਾ ਸੰਕ੍ਰਮਣ ਹੋਣ ’ਤੇ ਇਹ ਕੋਸ਼ਿਕਾਵਾਂ ਨੂੰ ਬਚਾਉਂਦਾ ਹੈ ਤੇ ਉਨ੍ਹਾਂ ਨੂੰ ਜੀਵਿਤ ਰੱਖਦਾ ਹੈ। ਇਹ ਅਧਿਐਨ 15 ਜੂਨ ਨੂੰ ਪ੍ਰਕਾਸ਼ਿਤ ਹੋਇਆ ਹੈ। ਜਿਸ ਦੇ ਲੇਖਕ ਅਨੰਦ ਨਾਰਾਇਣ ਭੱਟ, ਅਭਿਸ਼ੇਕ ਕੁਮਾਰ, ਯੋਗੇਸ਼ ਰਾਏ, ਦਿਵਿਆ ਵੇਦਾਗਿਰੀ ਤੇ ਹੋਰ ਹੈ।

ਹੋਰ ਵੇਰੀਐਂਟ ’ਤੇ ਕਿਵੇਂ ਕਰਦੀ ਹੈ ਦਵਾਈ ਅਸਰ

ਹੈਦਰਾਬਾਦ ਸਥਿਤ ਡਾ ਰੇਡੀ ਲੈਬ ਦੁਆਰ 2 ਡੀਜੀ ’ਤੇ ਚਲਾਏ ਗਏ ਕਲੀਨਿਕਲ ਟ੍ਰਾਈਲ ਦੇ ਵਿਗਿਆਨੀਆਂ ਅਨੁਸਾਰ ਤੀਜੇ ਪੜਾਅ ਦੇ ਟ੍ਰਾਈਲ ’ਚ ਇਹ ਦਾਅਵਾ ਕੀਤਾ ਹੈ ਕਿ ਇਹ ਦਵਾਈ ਕਈ ਵੇਰੀਐਂਟ ’ਤੇ ਪ੍ਰਭਾਵੀ ਹੈ। ਅਭਿਆਨ ਅਨੁਸਾਰ ਵਾਇਰਸ ਦਾ ਕੋਈ ਵੀ ਵੇਰੀਐਂਟ ਹੋਵੇ ਉਸ ਨੂੰ ਗਲੂਕੋਜ ਦੀ ਜ਼ਰੂਰਤ ਹੋਵੇਗੀ। ਇਸ ਦੇ ਨਾਲ ਹੀ ਵਾਇਰਸ ਦੇ ਵਿਕਾਸ ’ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਅਮੀਨੋ ਐਸਿਡ ਦੀ ਵੀ ਕੋਸ਼ਿਕਾ ’ਚ ਰੁਕ ਜਾਂਦੀ ਹੈ ਜਿਸ ਨਾਲ ਉਨ੍ਹਾਂ ਦੀ ਗਿਣਤੀ ਨਹੀਂ ਵਧਦੀ।

Posted By: Sarabjeet Kaur