ਜੰਮੂ ਕਸ਼ਮੀਰ, ਜੇਐੱਨਐੱਨ : ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਪਾਕਿਸਤਾਨੀ ਫੌਜ ਹਮੇਸ਼ਾ ਯਤਨ ਕਰਦੀ ਹੈ। ਉਧਰ ਭਾਰਤ ਦੇ ਚੌਕਸ ਜਵਾਨ ਉਨ੍ਹਾਂ ਦੀਆਂ ਸਾਜ਼ਿਸ਼ ਨੂੰ ਹਰ ਵਾਰ ਨਾਕਾਮ ਬਣਾ ਦਿੰਦੇ ਹਨ। ਹੁਣ ਪਾਕਿਸਤਾਨ ਨੇ ਜ਼ਿਲ੍ਹਾ ਕਠੂਆ ਦੇ ਹੀਰਾਨਗਰ ਸੈਕਟਰ 'ਚ ਕੌਮਾਂਤਰੀ ਸਰਹੱਦ 'ਤੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੇ ਇਰਾਦਿਆਂ ਨਾਲ ਸੁਰੰਗ ਦਾ ਨਿਰਮਾਣ ਕੀਤਾ ਸੀ ਜਿਸ ਦਾ ਬੀਐੱਸਐੱਫ ਦੇ ਸਵਾਧਾਨ ਜਵਾਨਾਂ ਨੇ ਪਤਾ ਲਾ ਲਿਆ ਹੈ। ਸੁਰੰਗ ਤੋਂ ਬਾਅਦ ਜਵਾਨਾਂ ਨੇ ਆਲੇ-ਦੁਆਲੇ ਦੇ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਵੀ ਚਲਾਇਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਬੀਐੱਸਐੱਫ ਦੇ ਜਵਾਨ ਰੋਜ਼ਾਨਾ ਦੀ ਤਰ੍ਹਾਂ ਜਦੋਂ ਹੀਰਾਨਗਰ ਕੌਮਾਂਤਰੀ ਸਰਹੱਦ 'ਤੇ ਗਸ਼ਤ ਲਾ ਰਹੇ ਸੀ ਉਦੋਂ ਬੇਬੀਆ ਖੇਤਰ 'ਚ ਇਸ ਸੁਰੰਗ ਦਾ ਪਤਾ ਚੱਲਿਆ। ਅੱਤਵਾਦੀਆਂ ਦੁਆਰਾ ਦੇ ਇਰਾਦੇ ਨਾਲ ਬਣਾਈ ਗਈ ਇਸ ਸੁਰੰਗ ਦੇ ਮਿਲਦੇ ਹੀ ਜਵਾਨਾਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸੁਰੰਗ ਰਾਹੀਂ ਅੱਤਵਾਦੀ ਇਸ ਪਾਸੇ ਘੁਸਪੈਠ ਕਰ ਕੇ ਆਏ ਹਨ। ਆਪਣੇ ਇਸ ਖ਼ਦਸ਼ੇ ਨੂੰ ਦੂਰ ਕਰਨ ਲਈ ਬੀਐੱਸਐੱਫ, ਸੀਆਰਪੀਐਫ ਤੇ ਜੰਮੂ-ਕਸ਼ਮੀਰ ਪੁਲਿਸ ਦੀ ਟੀਮ ਨੇ ਇਲਾਕੇ 'ਚ ਸਰਚ ਅਪ੍ਰੇਸ਼ਨ ਚਲਾਇਆ ਹੋਇਆ ਹੈ। ਉਹ ਲੋਕਾਂ ਤੋਂ ਪੁੱਛਗਿੱਛ ਕਰ ਰਹੇ ਹਨ ਕਿ ਉਨ੍ਹਾਂ ਨੇ ਰਾਤ ਜਾਂ ਫਿਰ ਸਵੇਰੇ ਕਿਸੇ ਸ਼ੱਕੀ ਲੋਕਾਂ ਨੂੰ ਆਸਪਾਸ ਤਾਂ ਨਹੀਂ ਦੇਖਿਆ।

Posted By: Ravneet Kaur