ਜੇਐੱਨਐੱਨ, ਹੈਦਰਾਬਾਦ : ਆਂਧਰਾ ਪ੍ਰਦੇਸ਼ ਦੇ ਸਾਬਕਾ ਗੋਦਾਵਰੀ ਜ਼ਿਲ੍ਹੇ 'ਚ ਦਰਦਨਾਕ ਸੜਕ ਹਾਦਸੇ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਥੇ ਇਕ ਯਾਤਰੀ ਬੱਸ ਪਲਟਣ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ। ਉਥੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਮੈਰੇਡੁਮਿਲੀ ਤੇ ਚਿੰਟੂਰ 'ਚ ਹੋਇਆ। ਫਿਲਹਾਲ ਇਹ ਹਾਦਸਾ ਕਿਸ ਵਜ੍ਹਾ ਨਾਲ ਹੋਇਆ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪਰ ਸੰਭਵ ਹੈ ਕਿ ਇਹ ਹਾਦਸਾ ਓਵਰ ਸਪੀਡ ਜਾਂ ਬ੍ਰੇਕ ਫੇਲ੍ਹ ਹੋਣ ਨਾਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਰਸਤਾ ਕਾਫੀ ਖਰਾਬ ਸੀ। ਪਿਛਲੇ ਦਿਨੀਂ ਹੋਈ ਬਾਰਿਸ਼ ਦੇ ਚਲਦੇ ਇਸ ਦੀ ਹਾਲਤ ਹੋਰ ਖਰਾਬ ਹੋ ਗਈ ਸੀ।

ਮੈਰੀਡੁਮਿਲੀ ਪੁਲਿਸ ਅਨੁਸਾਰ ਇਹ ਬੱਸ ਚਿੰਟੂਰ ਤੋਂ ਲਗਪਗ 40 ਕਿਲੋਮੀਟਰ ਦੂਰ ਸਥਿਤ ਇਕ ਯਾਤਰੀ ਸਥੱਲ ਛੱਤੀਸਗੜ੍ਹ ਦੀਆਂ ਸੀਮਾਵਾਂ 'ਤੇ ਇਕ ਆਦਿਵਾਸੀ ਖੇਤਰ ਮੈਰੇਡੁਮਿਲੀ ਤੋਂ ਚੱਲੀ ਸੀ। ਦੁਪਹਿਰ ਕਰੀਬ ਇਕ ਵਜੇ ਵਾਲਮੀਕਿ ਕੋਂਡਾ 'ਚ ਘਾਟ ਰੋਡ 'ਤੇ ਟਰਨ ਲੈਣ ਦੌਰਾਨ ਡਰਾਈਵਰ ਨੇ ਕੰਟਰੋਲ ਖੋ ਦਿੱਤਾ, ਜਿਸ ਕਾਰਨ ਬੱਸ ਗਹਿਰੀ ਖਾਈ 'ਚ ਡਿੱਗ ਗਈ।


ਪੰਜ ਦੀ ਮੌਕੇ 'ਤੇ ਹੀ ਮੌਤ

ਪੁਲਿਸ ਨੇ ਕਿਹਾ ਕਿ ਹਾਦਸੇ ਦਾ ਸਹੀ ਕਾਰਨ ਅਜੇ ਪਤਾ ਨਹੀਂ ਚੱਲ ਸਕਿਆ ਹੈ ਪਰ ਸੰਭਵ ਹੈ ਕਿ ਇਹ ਹਾਦਸਾ ਤੇਜ਼ ਰਫਤਾਰ ਦੇ ਚਲਦੇ ਜਾਂ ਫਿਰ ਬ੍ਰੇਕ ਫੇਲ੍ਹ ਹੋਣ ਤੋਂ ਹੋਇਆ। ਯਾਤਰੀ ਬੱਸ 'ਚ ਲਗਪਗ 20-25 ਯਾਤਰੀ ਸਵਾਰ ਸੀ। ਜਿਥੇ ਉਨ੍ਹਾਂ 'ਚ ਪੰਜ ਦੀ ਮੌਕੇ 'ਤੇ ਹੀ ਮੌਤ ਹੋ ਗਈ, ਉਥੇ ਤਿੰਨ ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਕੁਝ ਹੋਰਾਂ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਨਾਲ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


ਸੜਕ ਦੀ ਹਾਲਤ ਕਾਫ਼ੀ ਖ਼ਰਾਬ ਸੀ

ਸਥਾਨਕ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਮੈਰੇਡੁਮਿਲੀ ਤੇ ਚਿਤੂਰ ਵਿਚ ਘਾਟ ਸੜਕ ਕਾਫੀ ਖਰਾਬ ਸੀ। ਹਾਲ 'ਚ ਭਾਰੀ ਬਾਰਿਸ਼ ਕਾਰਨ ਸੜਕ ਪੂਰੀ ਤਰ੍ਹਾਂ ਟੁੱਟ ਚੁਕੀ ਸੀ। ਇਕ ਸਥਾਨਕ ਵਾਸੀ ਨੇ ਕਿਹਾ ਅਜੇ ਵੀ ਦਿਨ 'ਚ ਬਾਰਿਸ਼ ਹੋ ਰਹੀ ਸੀ ਤੇ ਜੰਗਲ ਕਾਰਨ ਦਸ਼ਾ ਖਰਾਬ ਸੀ। ਸੀਨੀਅਰ ਪੁਲਿਸ ਅਧਿਕਾਰੀ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਤੇ ਸਥਾਨਕ ਆਦੀ ਵਾਸੀਆਂ ਦੀ ਮਦਦ ਨਾਲ ਬਚਾਅ ਕੰਮ ਦੀ ਦੇਖਰੇਖ ਕਰ ਰਹੇ ਹਨ।

Posted By: Susheel Khanna