ਨਵੀਂ ਦਿੱਲੀ, ਏਐੱਨਆਈ। ਆਂਧਰਾ ਪ੍ਰਦੇਸ਼ ਪੁਲਿਸ ਨੇ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਪ੍ਰਮੁੱਖ ਐੱਨ ਚੰਦਰਬਾਬੂ ਨਾਇਡੂ ਤੇ ਉਨ੍ਹਾਂ ਦੇ ਬੇਟੇ ਨਾਰਾ ਲੋਕੇਸ਼ ਸਮੇਤ ਪਾਰਟੀ ਦੇ ਕਈ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਆਗੂ ਨਾਰਾ ਲੋਕੇਸ਼ ਨੇ ਪੁਲਿਸ ਨਾਲ ਬਹਿਸ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ। ਫਿਰ ਵੀ ਕਥਿਤ ਸਿਆਸੀ ਹਿੰਸਾ ਖ਼ਿਲਾਫ਼ 'ਚੱਲੋ ਆਤਮਕੁਰ' ਰੈਲੀ 'ਚ ਹਿੱਸਾ ਲੈਣ ਜਾ ਰਹੇ ਚੰਦਰਬਾਬੂ ਨਾਇਡੂ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਮੁੱਖ ਗੇਟ ਨੂੰ ਜਿੰਦਰਾ ਮਾਰ ਕੇ ਉਨ੍ਹਾਂ ਨੂੰ ਰੋਕ ਲਿਆ। ਸਾਵਧਾਨੀ ਲਈ ਉਨ੍ਹਾਂ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ।


ਸੂਬੇ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤਕ ਭੁੱਖ ਹੜਤਾਲ ਕਰਨ ਵਾਲੇ ਸਨ। ਉੱਥੇ ਹੀ ਸਵੇਰੇ ਚੰਦਰਬਾਬੂ ਨਾਇਡੂ ਦੇ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਟੀਡੀਪੀ ਆਗੂਆਂ ਤੇ ਕਾਰਕੁਨਾਂ ਨੂੰ ਪੁਲਿਸ ਨੇ ਰੋਕਿਆ ਤੇ ਹਿਰਾਸਤ 'ਚ ਲੈ ਲਿਆ।


ਦਰਅਸਲ ਪਾਰਟੀ ਨੇ ਅੱਜ (ਬੁੱਧਵਾਰ) ਚੱਲੋ 'ਆਤਮਪੁਰ ਰੈਲੀ' ਦਾ ਸੱਦਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਟੀਡੀਪੀ ਆਗੂਆਂ ਕੋਲ ਚੱਲੋ ਆਤਮਪੁਰ ਰੈਲੀ ਲਈ ਮਨਜ਼ੂਰੀ ਨਹੀਂ ਹੈ। ਇਸ ਲਈ ਪੁਲਿਸ ਨੇ ਇਹ ਕਦਮ ਚੁੱਕਿਆ। ਪੁਲਿਸ ਨੇ ਨਰਸਰਾਵੋਪੇਟਾ, ਸਟੇਨਪੱਲੇ, ਪਲਨਾਡੂ ਤੇ ਗੁਰਜਲਾ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਟੀਡੀਪੀ ਨੇ ਵਾਈਐੱਸਆਰਸੀਪੀ ਕਾਂਗਰਸ ਪਾਰਟੀ ਵੱਲੋਂ ਆਪਣੇ ਕਾਰਕੁਨਾਂ 'ਤੇ 'ਵਧਦੇ ਹਮਲੇ' ਦੇ ਵਿਰੋਧ 'ਚ ਇਸ ਰੈਲੀ ਦਾ ਸੱਦਾ ਦਿੱਤਾ।

ਪੁਲਿਸ ਜਨਰਲ ਡਾਇਰੈਕਟਰ ਗੌਤਮ ਸਵਾਂਗ ਨੇ ਦੱਸਿਆ ਕਿ ਇੱਥੇ ਕੁਝ ਇਲਾਕਿਆਂ 'ਚ ਧਾਰਾ 144 ਤੇ ਧਾਰਾ 30 ਲਾਗੂ ਕਰ ਦਿੱਤੀ ਗਈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅੱਜ ਸੂਬੇ ਦੇ ਕਿਸੇ ਵੀ ਇਲਾਕੇ 'ਚ ਕੋਈ ਬੈਠਕ, ਰੈਲੀ, ਜਲੂਸ ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ।

Posted By: Akash Deep