ਸੰਯੁਕਤ ਰਾਸ਼ਟਰ, ਪੀਟੀਆਈ : ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਚੀਨ ਤੋਂ ਬਾਅਦ ਭਾਰਤ 'ਚ ਔਰਤਾਂ ਦੇ ਲਾਪਤਾ ਹੋਣ ਦਾ ਸਭ ਤੋਂ ਜ਼ਿਆਦਾ ਗਿਣਤੀ ਹੈ। ਮੰਗਲਵਾਰ ਨੂੰ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਪਿਛਲੇ ਸਾਲ 50 ਸਾਲਾਂ ਦੌਰਾਨ 4.58 ਕਰੋੜ ਔਰਤਾਂ ਲਾਪਤਾ ਹੋਈਆਂ ਹਨ ਜਦਕਿ ਦੁਨੀਆਭਰ 'ਚ ਲਾਪਤਾ ਹੋਣ ਵਾਲੀਆਂ ਔਰਤਾਂ ਦੀ ਗਿਣਤੀ 14.26 ਕਰੋੜ ਹੈ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਵੱਲੋਂ ਜਾਰੀ ਸਟੇਟ ਆਫ ਵਰਲਡ ਪਾਪੂਲੇਸ਼ਨ 2020 ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ 50 ਸਾਲਾਂ 'ਚ ਲਾਪਤਾ ਹੋਣ ਵਾਲੀਆਂ ਔਰਤਾਂ ਦੀ ਗਿਣਤੀ ਦੋਗੁਣਾ ਤੋਂ ਜ਼ਿਆਦਾ ਹੋ ਗਈ ਹੈ। ਜੋ ਸਾਲ 1970 'ਚ 6.1 ਕਰੋੜ ਤੋਂ ਵੱਧ ਕੇ 2020 ਤਕ 14.26 ਕਰੋੜ ਹੋ ਗਈ ਹੈ। ਇਸ ਗਲੋਬਲ ਅੰਕੜਿਆਂ 'ਚ ਭਾਰਤ 'ਚ 2020 ਤਕ ਲਾਪਤਾ ਔਰਤਾਂ ਦੀ ਗਿਣਤੀ 4.58 ਕਰੋੜ ਤੇ ਚੀਨ ਦੀ 7.23 ਕਰੋੜ ਹੈ।

Posted By: Ravneet Kaur