ਸਟੇਟ ਬਿਊਰੋ, ਸ੍ਰੀਨਗਰ : ਸ੍ਰੀ ਅਮਰਨਾਥ ਯਾਤਰਾ 'ਤੇ ਭੰਬਲਭੂਸਾ ਹੁਣ ਦੂਰ ਹੋ ਰਿਹਾ ਹੈ। ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਪਵਿੱਤਰ ਯਾਤਰਾ 20 ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ ਤੇ ਇਹ ਪਹਿਲਾਂ ਤੈਅ 3 ਅਗਸਤ ਨੂੰ ਸਾਉਣ ਦੀ ਪੂਰਨਮਾਸ਼ੀ 'ਤੇ ਸਮਾਪਤ ਹੋਵੇਗੀ। ਅਜੇ ਰਜਿਸਟ੍ਰੇਸ਼ਨ ਤੇ ਹੋਰ ਪ੍ਰਕਿਰਿਆ ਤੈਅ ਨਹੀਂ ਹੋਈ ਹੈ ਅਤੇ ਸ਼੍ਰਾਈਨ ਬੋਰਡ ਛੇਤੀ ਇਸ 'ਤੇ ਫ਼ੈਸਲਾ ਲੈ ਸਕਦਾ ਹੈ। ਇਸ ਹਫ਼ਤੇ ਪ੍ਰਸਤਾਵਿਤ ਮੀਟਿੰਗ ਵਿਚ ਸ਼੍ਰਾਈਨ ਬੋਰਡ ਯਾਤਰਾ ਦੇ ਸਰੂਪ 'ਤੇ ਮੋਹਰ ਲਾ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਹਿਲਾਂ ਇਹ ਯਾਤਰਾ 23 ਜੂਨ ਤੋਂ ਸ਼ੁਰੂ ਹੋਣੀ ਸੀ ਤੇ ਪਹਿਲੀ ਅਪ੍ਰਰੈਲ ਤੋਂ ਹੀ ਅਗਾਊਂ ਰਜਿਸਟ੍ਰੇਸ਼ਨ ਸ਼ੁਰੂ ਹੋਣੀ ਸੀ ਪਰ ਕੋਰੋਨਾ ਸੰਕਟ ਕਾਰਨ ਰਜਿਸਟ੍ਰੇਸ਼ਨ ਲਗਾਤਾਰ ਟਾਲ਼ੀ ਜਾਂਦੀ ਰਹੀ। ਚੁਣੌਤੀ ਇਹ ਹੈ ਕਿ ਬਰਫ਼ ਹਟਾਉਣ ਦਾ ਕੰਮ ਵੀ ਅਜੇ ਤਕ ਸ਼ੁਰੂ ਨਹੀਂ ਹੋ ਸਕਿਆ।

Posted By: Rajnish Kaur