ਸਟੇਟ ਬਿਊਰੋ, ਜੰਮੂ : ਦੀ ਸੰਭਾਵਨਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਅਮਰਨਾਥ ਯਾਤਰਾ ਨੂੰ ਚਾਰ ਅਗਸਤ ਤਕ ਮੁਲਤਵੀ ਰੱਖਣ ਦਾ ਫ਼ੈਸਲਾ ਕੀਤਾ ਹੈ। ਮੌਸਮ ਵਿਭਾਗ ਨੇ ਪੂਰੇ ਸੂਬੇ ਵਿਚ ਅਗੇ ਕੁਝ ਦਿਨਾਂ ਤਕ ਭਾਰੀ ਬਾਰਿਸ਼ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਜਿਸ ਨਾਲ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ਦੇ ਕੁਝ ਹਿੱਸਿਆਂ ਖ਼ਾਸ ਕਰਕੇ ਰਾਮਬਨ ਤੇ ਬਨਿਹਾਲ ਵਿਚਾਲੇ ਢਿੱਗਾਂ ਤੇ ਚੱਟਾਨਾਂ ਡਿੱਗ ਸਕਦੀਆਂ ਹਨ। ਪਹਾੜਾਂ ਤੋਂ ਪੱਥਰ ਡਿੱਗਣ ਨਾਲ ਰਾਮਬਨ ਤੋਂ ਬਨਿਹਾਲ ਦਾ ਇਲਾਕਾ ਸੰਵੇਦਨਸ਼ੀਲ ਹੋ ਗਿਆ ਹੈ। ਬਾਰਿਸ਼ ਕਾਰਨ ਦੋਵੇਂ ਯਾਤਰਾ ਮਾਰਗਾਂ ਬਾਲਟਾਲ ਤੇ ਪਹਿਲਗਾਮ 'ਚ ਤਿਲਕਣ ਵਧ ਗਈ ਹੈ। ਅਜਿਹੇ ਹਾਲਾਤ ਦੇ ਮੱਦੇਨਜ਼ਰ ਯਾਤਰਾ ਨੂੰ ਚਾਰ ਅਗਸਤ ਤਕ ਮੁਲਤਵੀ ਰੱਖਿਆ ਜਾਵੇਗਾ। ਇਸ ਦੌਰਾਨ ਜੰਮੂ ਤੋਂ ਕੋਈ ਜੱਥਾ ਰਵਾਨਾ ਨਹੀਂ ਹੋਵੇਗਾ। 30 ਦਿਨਾਂ 'ਚ 331770 ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ। ਪਹਿਲੀ ਜੁਲਾਈ ਤੋਂ ਸ਼ੁਰੂ ਹੋਈ ਯਾਤਰਾ 15 ਅਗਸਤ ਨੂੰ ਸਮਾਪਤ ਹੋਵੇਗੀ।