ਸਟੇਟ ਬਿਊਰੋ, ਜੰਮੂ : ਬਾਬਾ ਅਮਰਨਾਥ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਯਾਤਰਾ ਦੇ ਆਧਾਰ ਕੈਂਪ ਯਾਤਰੀ ਨਿਵਾਸ ਭਗਵਤੀ ਨਗਰ ਤੋਂ ਬੁੱਧਵਾਰ ਸਵੇਰੇ 4694 ਸ਼ਰਧਾਲੂਆਂ ਦਾ ਜੱਥਾ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ ਹੋਇਆ। ਬਾਲਟਾਲ ਮਾਰਗ ਤੋਂ ਰਵਾਨਾ ਹੋਏ ਕੁੱਲ 2052 ਸ਼ਰਧਾਲੂਆਂ ਵਿਚ 1635 ਪੁਰਸ਼, 379 ਔਰਤਾਂ, 15 ਬੱਚੇ ਅਤੇ 23 ਸਾਧੂ ਸ਼ਾਮਲ ਸਨ। ਉਥੇ, ਪਹਿਲਗਾਮ ਮਾਰਗ ਤੋਂ ਰਵਾਨਾ ਹੋਏ 2642 ਸ਼ਰਧਾਲੂਆਂ ਵਿਚ 2174 ਪੁਰਸ਼, 412 ਔਰਤਾਂ, 9 ਬੱਚੇ ਅਤੇ 47 ਸਾਧੂ ਸ਼ਾਮਲ ਸਨ। ਸਾਰੇ ਸ਼ਰਧਾਲੂ 203 ਵਾਹਨਾਂ 'ਤੇ ਸਵਾਰ ਹੋ ਕੇ ਯਾਤਰਾ 'ਤੇ ਗਏ। ਜੰਮੂ ਦੇ ਯਾਤਰੀ ਨਿਵਾਸ ਭਗਵਤੀ ਨਗਰ ਤੋਂ ਇਲਾਵਾ ਜ਼ਿਆਦਾਤਰ ਸ਼ਰਧਾਲੂ ਸਿੱਧੇ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆ ਕੇ ਬਾਲਟਾਲ ਅਤੇ ਪਹਿਲਗਾਮ ਜਾ ਰਹੇ ਹਨ। ਯਾਤਰਾ ਵਿਚ ਸਹੂਲਤਾਂ ਅਤੇ ਸੁਰੱਖਿਆ ਲਈ ਕੀਤੇ ਗਏ ਸਖ਼ਤ ਪ੍ਰਬੰਧਾਂ ਨੂੰ ਲੈ ਕੇ ਸ਼ਰਧਾਲੂ ਸੰਤੁਸ਼ਟ ਹਨ।

ਯਾਤਰਾ ਲਈ ਅਗਾਊਂ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਡੇਢ ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਤੱਤਕਾਲ ਰਜਿਸਟ੍ਰੇਸ਼ਨ ਵੀ ਜੰਮੂ ਵਿਚ ਚੱਲ ਰਿਹਾ ਹੈ। ਵੱਡੀ ਗਿਣਤੀ ਵਿਚ ਸ਼ਰਧਾਲੂ ਤੱਤਕਾਲ ਰਜਿਸਟ੍ਰੇਸ਼ਨ ਕਰਵਾ ਕੇ ਯਾਤਰਾ 'ਤੇ ਜਾ ਰਹੇ ਹਨ।