ਬਾਬਾ ਬਰਫਾਨੀ ਲਈ ਇਸ ਸਾਲ 1 ਜੁਲਾਈ ਤੋਂ ਅਮਰਨਾਥ ਯਾਤਰਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਯਾਤਰਾ ਲਈ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਜ਼ਰੂਰੀ ਹੈ। ਹਰ ਸਾਲ ਸਰਕਾਰ ਵੱਲੋਂ ਯਾਤਰੀਆਂ ਦਾ ਕੋਟਾ ਤੈਅ ਕੀਤਾ ਜਾਂਦਾ ਹੈ। ਰਜਿਸਟਰਡ ਯਾਤਰੀ ਹੀ ਇਸ ਯਾਤਰਾ 'ਚ ਸ਼ਾਮਲ ਹੋ ਸਕਦੇ ਹਨ। ਯਾਤਰਾ ਲਈ ਸਰਕਾਰ ਵੱਲੋਂ ਸਾਰੇ ਸ਼ਹਿਰਾਂ 'ਚ ਕੁਝ ਚੁਣੋ ਹੋਏ ਬੈਂਕ ਬ੍ਰਾਂਚ ਤੈਅ ਕੀਤੇ ਗਏ ਹਨ, ਜਿਥੇ ਯਾਤਰੀ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸੈਸ਼ਨ ਵਾਈਜ਼ ਪ੍ਰਕਿਰਿਆ ਦਾ ਪਾਲਣ ਕਰ ਕੇ ਆਸਾਨੀ ਨਾਲ ਯਾਤਰਾ ਦਾ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ।

ਅਮਰਨਾਥ ਯਾਤਰਾ ਰਜਿਸਟ੍ਰੇਸ਼ਨ ਲਈ ਇਹ ਹਨ ਜ਼ਰੂਰੀ ਗੱਲਾਂ

-ਰਜਿਸਟ੍ਰੇਸ਼ਨ ਪਹਿਲੇ ਆਓ, ਪਹਿਲਾਂ ਪਾਓ ਦੇ ਆਧਾਰ 'ਤੇ ਹੁੰਦਾ ਹੈ।

-ਇਕ ਯਾਤਰਾ ਪਰਮਿਟ 'ਤੇ ਸਿਰਫ ਇਕ ਯਾਤਰੀ ਦਾ ਹੀ ਰਜਿਸਟ੍ਰੇਸ਼ਨ ਲਾਜ਼ਮੀ ਹੈ।

-ਬੈਂਕ ਬ੍ਰਾਂਚ 'ਚ ਹਰ ਦਿਨ ਦਾ ਯਾਤਰਾ ਰਜਿਸਟਰਡ ਕੋਟਾ ਤੈਅ ਰਹਿੰਦਾ ਹੈ।

-13 ਸਾਲ ਤੋਂ ਘੱਟ ਤੇ 75 ਸਾਲ ਤੋਂ ਜ਼ਿਆਦਾ ਦੀ ਉਮਰ ਹੋਣ 'ਤੇ ਰਜਿਸਟ੍ਰੇਸ਼ਨ ਨਹੀਂ ਹੋਵੇਗਾ

-ਗਰਭਵਤੀ ਔਂਰਤਾਂ ਦਾ ਰਜਿਸਟ੍ਰੇਸ਼ਨ ਨਹੀਂ ਹੋਵੇਗਾ।

-ਹਰ ਯਾਤਰੀ ਨੂੰ ਬੇਨਤੀ ਦੇ ਨਾਲ ਸਿਹਤ ਪ੍ਰਮਾਣ ਪੱਤਰ ਦੇਣਾ ਜ਼ਰੂਰੀ ਹੈ।

ਰਜਿਸਟ੍ਰੇਸ਼ਨ ਲਈ ਇਹ ਦਸਤਾਵੇਜ਼ ਜ਼ਰੂਰੀ

-ਭਰਿਆ ਗਿਆ ਨਿਰਧਾਰਿਤ ਐਪਲੀਕੇਸ਼ਨ ਫਾਰਮ

-ਮੈਡੀਕਲ ਅਫਸਰ ਦਾ ਮਨਜ਼ੂਰਸ਼ੁਦੀ ਮੈਡੀਕਲ ਫਿਟ ਪ੍ਰਮਾਣ ਪੱਤਰ

-ਚਾਰ ਪਾਸਪੋਟਰ ਸਾਈਜ਼ ਫੋਟੋ

Posted By: Jaskamal