ਜੇਐੱਨਐੱਨ, ਨਵੀਂ ਦਿੱਲੀ : ਰਾਜਸਭਾ ਸੰਸਦ ਮੈਂਬਰ ਅਮਰ ਸਿੰਘ ਦਾ 64 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਉਹ ਬੀਤੇ 6 ਮਹੀਨਿਆਂ ਤੋਂ ਬਿਮਾਰ ਸਨ ਤੇ ਉਨ੍ਹਾਂ ਦਾ ਸਿੰਗਾਪੁਰ 'ਚ ਇਲਾਜ ਚੱਲ ਰਿਹਾ ਸੀ। ਅਮਰ ਸਿੰਘ ਦਾ ਹਾਲ ਦੇ ਦਿਨਾਂ 'ਚ ਕਿਡਨੀ ਟ੍ਰਾਂਸਪਲੇਟ ਹੋਇਆ ਸੀ ਤੇ ਉਹ 64 ਸਾਲ ਦੇ ਸਨ। ਉਹ ਭਾਰਤੀ ਸਿਆਸੀ 'ਚ ਇਕ ਵੱਡੇ ਆਗੂ ਸਨ ਜੋ ਕਿ ਉੱਤਰ ਪ੍ਰਦੇਸ਼ ਤੋਂ ਸਨ ਤੇ ਸਮਾਜਵਾਦੀ ਪਾਰਟੀ ਦੇ ਵੱਡੇ ਆਗੂਆਂ 'ਚੋਂ ਇਕ ਰਹੇ।

ਅਮਰ ਸਿੰਘ ਆਪਣੇ ਹਿੰਦੀ ਗਿਆਨ ਤੇ ਵੱਡੇ ਸਿਆਸੀ ਸਬੰਧਾਂ ਲਈ ਜਾਣੇ ਜਾਂਦੇ ਹਨ। ਅਮਰ ਸਿੰਘ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਯਮ ਸਿੰਘ ਦੇ ਬੇਹੱਦ ਕਰੀਬੀ ਸਨ। ਫਿਲਮੀ ਜਗਤ 'ਚ ਵੀ ਅਮਰ ਸਿੰਘ ਦੀ ਚੰਗੀ ਪਕੜ ਸੀ। ਅਮਰ ਸਿੰਘ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਬੇਹੱਦ ਕਰੀਬ ਰਹੇ ਹਨ। ਥੋੜ੍ਹੇ ਸਮੇਂ ਲਈ ਅਮਰ ਸਿੰਘ ਤੇ ਅਮਿਤਾਭ ਵਿਚਕਾਰ ਦੂਰੀਆਂ ਹੋ ਗਈਆਂ ਸਨ, ਜਿਸ 'ਤੇ ਉਨ੍ਹਾਂ ਨੇ ਹਾਲ ਹੀ 'ਚ ਅਮਿਤਾਭ ਬਚਨ ਤੋਂ ਮਾਫ਼ੀ ਮੰਗੀ ਸੀ।

Posted By: Amita Verma