ਨਵੀਂ ਦਿੱਲੀ, ਏਐਨਆਈ : NIA ਨੇ ਮੰਗਲਵਾਰ ਨੂੰ ਦੱਸਿਆ NIA ਦੀ ਅਦਾਲਤ ਨੇ ਕਸ਼ਮੀਰੀ ਵੱਖਵਾਦੀ ਆਸੀਆ ਅੰਦ੍ਰਾਬੀ Kashmiri separatist Aasiya Andrabi ਤੇ ਉਸ ਦੇ ਦੋ ਸਹਿਯੋਗੀਆਂ ਖਿਲਾਫ਼ ਦੋਸ਼ ਤੈਅ ਕੀਤੇ ਹਨ। ਕਸ਼ਮੀਰੀ ਵੱਖਵਾਦੀ ਤੇ ਦੁਖਤਾਰਨ-ਏ-ਮਿਲਤ ਦੀ ਸੰਸਥਾਪਕ ਆਸੀਆ ਅੰਦ੍ਰਾਬੀ ਤੇ ਉਸ ਦੇ ਸਹਿਯੋਗੀਆਂ ਖ਼ਿਲਾਫ਼ ਭਾਰਤ ਖ਼ਿਲਾਫ਼ ਯੁੱਧ ਛੇਡ਼ਣ, ਦੋਸ਼ਦ੍ਰੋਹ ਤੇ ਦੇਸ਼ 'ਚ ਅੱਤਵਾਦੀ ਸਾਜ਼ਿਸ਼ ਰਚਣ ਦੇ ਦੋਸ਼ਾਂ 'ਚ ਪਟਿਆਲਾ ਹਾਊਸ ਕੋਰਟ 'ਚ ਦੋਸ਼ ਤੈਅ ਕੀਤੇ ਹਨ।

ਆਸੀਆ ਅੰਦ੍ਰਾਬੀ 'ਤੇ ਹਰ ਸਾਲ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ ਸ੍ਰੀਨਗਰ 'ਚ ਪਾਕਿਸਤਾਨੀ ਝੰਡਾ ਲਹਿਰਾਉਣ ਤੇ ਲਡ਼ਕੀਆਂ ਨੂੰ ਸੁਰੱਖਿਆ ਬਲਾਂ ਖ਼ਿਲਾਫ਼ ਵਿਰੋਧ-ਪ੍ਰਦਰਸ਼ਨ ਲਈ ਭਡ਼ਕਾਉਣ ਸਣੇ ਕਈ ਮਾਮਲੇ ਦਰਜ ਹਨ।ਇਸ ਤਰ੍ਹਾਂ ਹੀ ਇਕ ਵਾਰ 14 ਅਗਸਤ ਨੂੰ ਆਸੀਆ ਨੇ ਭਡ਼ਕਾਊ ਬਿਆਨ ਦਿੱਤਾ ਸੀ ਤੇ ਕਿਹਾ ਸੀ ਕਿ ਉਸ ਲਈ ਲੋਕ ਜਾਂ ਤਾਂ ਮੁਸਲਮਾਨ ਹਨ ਜਾਂ ਫਿਰ ਕਾਫਿਰ। 56 ਸਾਲਾ ਆਸੀਆ ਅੰਦ੍ਰਾਬੀ ਨੂੰ ਕਸ਼ਮੀਰ ਦੀ ਪਹਿਲੀ ਮਹਿਲਾ ਵੱਖਵਾਦੀ ਆਗੂ ਮੰਨਿਆ ਜਾਂਦਾ ਹੈ। ਆਸਿਆ ਮਹਿਲਾ ਸੰਗਠਨ ਦੁਖਤਰਾਨ-ਏ-ਮਿਲਤ ਦੀ ਸੰਸਥਾਪਕ ਹੈ। ਹਾਲਾਂਕਿ ਭਾਰਤ ਸਰਕਾਰ ਨੇ ਇਸ ਸੰਗਠਨ 'ਤੇ ਪਾਬੰਦੀ ਲਾ ਰੱਖੀ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਦੀ ਤਿਹਾਡ਼ ਜੇਲ੍ਹ 'ਚ ਆਸੀਆ ਅੰਦ੍ਰਾਬੀ ਬੰਦ ਹੈ। 2019 'ਚ NIA ਨੇ ਆਸੀਆ 'ਤੇ ਸ਼ਿਕੰਜਾ ਕੱਸਦੇ ਹੋਏ ਉਸ ਦੇ ਮਕਾਨ ਨੂੰ ਜ਼ਬਤ ਕਰ ਲਿਆ ਸੀ। ਇਸ ਮਕਾਨ ਨੂੰ ਅੱਤਵਾਦੀ ਸਬੰਧੀ ਨਿਧੀ ਤੋਂ ਖਰੀਦਿਆ ਗਿਆ ਸੀ।ਮਕਾਨ ਨੂੰ ਗੈਰ ਕਾਨੂੰਨੀ ਗਤੀਵਿਧੀ ਕਾਨੂੰਨ ਤਹਿਤ ਜ਼ਬਤ ਕੀਤਾ ਗਿਆ ਸੀ।

Posted By: Ravneet Kaur